ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਿੰਜੌਰ ਵਿੱਚ ਮੈਂਗੋ ਮੇਲਾ ਸ਼ੁਰੂ

05:16 AM Jul 05, 2025 IST
featuredImage featuredImage
ਮੇਲੇ ਦੇ ਪਹਿਲੇ ਦਿਨ ਵੱਖ-ਵੱਖ ਤਰ੍ਹਾਂ ਦੇ ਅੰਬਾਂ ਨੂੰ ਨਿਹਾਰਦੇ ਲੋਕ। -ਫੋੋਟੋ: ਰਵੀ ਕੁਮਾਰ

ਪੀ.ਪੀ. ਵਰਮਾ
ਪੰਚਕੂਲਾ, 4 ਜੁਲਾਈ
ਪਿੰਜੌਰ ਦੇ ਯਾਦਵਿੰਦਰਾ ਗਾਰਡਨ ਵਿੱਚ ਅੱਜ ਮੈਂਗੋ ਮੇਲਾ ਸ਼ੁਰੂ ਹੋ ਗਿਆ। ਇਸ ਮੇਲੇ ਵਿੱਚ 500 ਤੋਂ ਵੱਧ ਅੰਬਾਂ ਦੀਆਂ ਕਿਸਮਾਂ ਦੇ ਸਟਾਲ ਲਗਾਏ ਗਏ। ਇਹ ਮੇਲਾ ਬਾਗਵਾਨੀ ਵਿਭਾਗ ਅਤੇ ਹਰਿਆਣਾ ਟੂਰਿਜ਼ਮ ਵਿਭਾਗ ਦੇ ਸਹਿਯੋਗ ਨਾਲ ਸ਼ੁਰੂ ਹੋਇਆ। ਹਰਿਆਣਾ ਦੇ ਟੂਰਿਜ਼ਮ ਅਤੇ ਸਹਿਕਾਰਤਾ ਮੰਤਰੀ ਅਰਵਿੰਦ ਸ਼ਰਮਾ ਨੇ ਇਸ ਮੇਲੇ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਅਜਿਹੇ ਮੇਲਿਆਂ ਨਾਲ ਲੋਕਾਂ ਵਿੱਚ ਆਪਸੀ ਭਾਈਚਾਰਾ ਵੱਧਦਾ ਹੈ ਅਤੇ ਇਸ ਤਰ੍ਹਾਂ ਦੇ ਮੇਲੇ ਵਿਭਾਗ ਵੱਲੋਂ ਹਰ ਸਾਲ ਕਰਵਾਏ ਜਾਂਦੇ ਹਨ। ਇਸ ਮੌਕੇ ਹਰਿਆਣਾ ਦੇ ਖੇਤੀਬਾੜੀ ਮੰਤਰੀ ਸ਼ਿਆਸ ਸਿੰਘ ਰਾਣਾ ਨੇ ਵੀ ਮੇਲੇ ਵਿੱਚ ਸ਼ਿਰਕਤ ਕੀਤਾ। ਉਨ੍ਹਾਂ ਪ੍ਰਦਰਸ਼ਨੀਆਂ ਵਿੱਚ ਵੱਖ-ਵੱਖ ਕਿਸਮ ਦੇ ਅੰਬ ਵੇਖੇ ਅਤੇ ਅੰਬ ਉਤਪਾਦਕਾਂ ਦੀ ਤਰੀਫ ਕੀਤੀ। ਇਸ ਅੰਬਾਂ ਦੀ ਪ੍ਰਦਰਸ਼ਨੀ ਵਿੱਚ ਹਰਿਆਣਾ, ਪੰਜਾਬ, ਹਿਮਾਚਲ, ਚੰਡੀਗੜ੍ਹ, ਉੱਤਰ ਪ੍ਰਦੇਸ਼ ਅਤੇ ਹੋਰ ਕਈ ਸਟੇਟਾਂ ਦੇ ਕਾਸਤਕਾਰ ਆਏ ਹੋਏ ਸਨ। ਮੇਲੇ ਵਿੱਚ ਤਿੰਨ ਦਿਨ ਸਟੋਰੀ ਲਿਖਣ ਦੇ ਮੁਕਾਬਲੇ ਹੋਣਗੇ। ਰੰਗੋਲੀ, ਡਰਾਇੰਗ, ਪੋਸਟਰ ਮੇਕਿੰਗ ਅਤੇ ਅੰਬ ਕੁਇੱਜ਼ ਵੀ ਹੋਣਗੇ। ਸੱਭਿਆਚਾਰਕ ਕਲਾਕਾਰਾਂ ਦੁਆਰਾ ਦਿਨ ਦੇ ਪ੍ਰਦਰਸ਼ਨ ਅਤੇ ਆਕਰਸ਼ਕ ਪੇਸ਼ਕਾਰੀਆਂ ਨਾਲ ਮੇਲੇ ਦੀ ਖਿੱਚ ਹੋਰ ਵੀ ਵਧੀ। ਮੇਲੇ ਵਿੱਚ ਰੋਜ਼ਾਨਾ ਵੱਡੇ ਮੰਚ ਉੱਤੇ ਪੰਜਾਬੀ ਕਲਾਕਾਰ ਪ੍ਰੋਗਰਾਮ ਪੇਸ਼ ਕਰਨਗੇ। ਹਰਿਆਣਾ ਟੂਰਿਜ਼ਮ ਦੇ ਜਨਰਲ ਮੈਨੇਜਰ ਅਸ਼ਤੋਸ਼ ਰਾਜਨ ਨੇ ਦੱਸਿਆ ਕਿ ਇਸ ਬਾਰ ਮੇਲਾ ਬਾਕੀ ਮੇਲਿਆਂ ਤੋਂ ਅਲੱਗ ਹੋਵੇਗਾ। ਇਸ ਵਿੱਚ 100 ਤੋਂ ਵੱਧ ਸਕੂਲਾਂ ਦੇ ਬੱਚੇ ਹਿੱਸਾ ਲੈਣਗੇ।

Advertisement

Advertisement