ਪਿੰਜੌਰ ਤੇ ਰਾਏਪੁਰਾਣੀ ਥਾਣੇ ਦੇ ਇੰਚਾਰਜ ਬਦਲੇ
05:03 AM Dec 23, 2024 IST
Advertisement
ਪੀਪੀ ਵਰਮਾ
ਪੰਚਕੂਲਾ, 22 ਦਸੰਬਰ
ਪੰਚਕੂਲਾ ਪੁਲੀਸ ਨੇ ਰਾਏਪੁਰਾਣੀ, ਪਿੰਜੌਰ, ਕਾਲਕਾ, ਬਰਵਾਲਾ ਅਤੇ ਪੰਚਕੂਲਾ ਵਿੱਚ ਪੁਲੀਸ ਸਟੇਸ਼ਨਾਂ ਦੇ ਇੰਚਾਰਜ ਤੇ ਹੋਰ ਅਧਿਕਾਰੀਆਂ ਦੀਆਂ ਤਬਦੀਲੀਆਂ ਕੀਤੀਆਂ ਹਨ। ਜਾਰੀ ਹੁਕਮਾਂ ਤਹਿਤ ਪਿੰਜੌਰ ਥਾਣਾ ਇੰਚਾਰਜ ਸੋਮਬੀਰ ਢਾਕਾ ਨੂੰ ਰਾਏਪੁਰਾਣੀ ਦਾ ਨਵਾਂ ਥਾਣਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਰਾਏਪੁਰਾਨੀ ਥਾਣੇ ਦੇ ਇੰਚਾਰਜ ਸੁਖਬੀਰ ਸਿੰਘ ਦਾ ਤਬਾਦਲਾ ਪੰਚਕੂਲਾ ਦੇ ਸੈਕਟਰ-20 ਥਾਣੇ ਵਿੱਚ ਕਰ ਦਿੱਤਾ ਗਿਆ ਹੈ। ਸੁਖਬੀਰ ਸਿੰਘ ਜੂਨ 2023 ਵਿੱਚ ਰਾਏਪੁਰਾਣੀ ਥਾਣੇ ਦਾ ਚਾਰਜ ਸੰਭਾਲਿਆ ਸੀ ਅਤੇ ਕਰੀਬ ਡੇਢ ਸਾਲ ਸੇਵਾ ਕੀਤੀ। ਇਸੇ ਤਰ੍ਹਾਂ ਇੱਕ ਹੋਰ ਫੈਸਲੇ ਵਿੱਚ ਮੋਰਨੀ ਚੌਕੀ ਦੇ ਇੰਚਾਰਜ ਦਾ ਤਬਾਦਲਾ ਕੀਤਾ ਗਿਆ ਹੈ। ਉਸ ਨੂੰ ਪੰਚਕੂਲਾ ਵਿੱਚ ਐਸਕਾਰਟ ਗਾਰਡ ਵਜੋਂ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੀ ਥਾਂ ’ਤੇ ਮੋਰਨੀ ਚੌਕੀ ਦਾ ਚਾਰਜ ਸੰਭਾਲਨ ਵਾਲੇ ਐੱਸਆਈ ਹਰਿੰਦਰ ਸਿੰਘ ਨੂੰ ਇੰਚਾਰਜ ਬਣਾਇਆ ਗਿਆ ਹੈ।
Advertisement
Advertisement
Advertisement