ਪਿਸਤੌਲ ਦਿਖਾ ਕੇ ਵਰਨਾ ਕਾਰ ਖੋਹੀ
05:17 AM Dec 22, 2024 IST
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 21 ਦਸੰਬਰ
ਅਣਪਛਾਤੇ ਵਿਅਕਤੀ ਥਾਣਾ ਮਾਡਲ ਟਾਊਨ ਦੇ ਇਲਾਕੇ ਪੱਖੋਵਾਲ ਰੋਡ ਨੇੜੇ ਇੱਕ ਵਿਅਕਤੀ ਤੋਂ ਵਰਨਾ ਕਾਰ ਖੋਹ ਕੇ ਲੈ ਗਏ ਹਨ। ਆਰਮੀ ਅਪਾਰਟਮੈਂਟ ਫੇਜ਼-3 ਦੁੱਗਰੀ ਵਾਸੀ ਸੰਦੀਪ ਬੈਰੜ ਨੇ ਦੱਸਿਆ ਕਿ ਉਹ ਆਪਣੀ ਗੱਡੀ ’ਤੇ ਟਿਊਸ਼ਨ ਪੜਾਉਣ ਲਈ ਪੱਖੋਵਾਲ ਰੋਡ ਤੋਂ ਟਿਊਸ਼ਨ ਮਾਰਕੀਟ ਵੱਲ ਜਾ ਰਿਹਾ ਸੀ, ਤਾਂ ਇੱਕ ਗੱਡੀ ਵਿੱਚ ਸਵਾਰ 3-4 ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਘੇਰ ਕੇ ਪਿਸਤੌਲ ਦਿਖਾ ਕੇ ਕਾਰ ਖੋਹ ਕੇ ਲੈ ਗਏ। ਥਾਣੇਦਾਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement