For the best experience, open
https://m.punjabitribuneonline.com
on your mobile browser.
Advertisement

ਪਿਸਤੌਲ ਦਿਖਾ ਕੇ ਮਨੀ ਐਕਸਚੇਂਜਰ ਲੁੱਟਿਆ

10:25 AM Aug 11, 2024 IST
ਪਿਸਤੌਲ ਦਿਖਾ ਕੇ ਮਨੀ ਐਕਸਚੇਂਜਰ ਲੁੱਟਿਆ
Advertisement

ਨਿੱਜੀ ਪੱਤਰ ਪ੍ਰੇਰਕ
ਮੋਗਾ, 10 ਅਗਸਤ
ਇਥੇ ਬਾਘਾਪੁਰਾਣਾ ਵਿਖੇ ਅੱਜ ਸ਼ਾਮ ਕਰੀਬ 6 ਵਜੇ ਨਕਾਬਪੋਸ਼ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਦਿਨ ਦਿਹਾਡ਼ੇ ਪਿਸਤੌਲ ਦਿਖਾ ਕੇ ਮਨੀ ਐਕਸਚੇਂਜਰ ਤੋਂ 2.36 ਲੱਖ ਰੁਪਏ ਦੀ ਨਕਦੀ ਲੁੱਟ ਲਈ ਅਤੇ ਫ਼ਰਾਰ ਹੋ ਗਏ। ਪੁਲੀਸ ਸੀਸੀਟੀਵੀ ਕੈਮਰਿਆਂ ਨੂੰ ਖੰਗਾਲ ਰਹੀ ਹੈ। ਥਾਣਾ ਮੁਖੀ ਇੰਸਪੈਕਟਰ ਜਸਵਰਿੰਦਰ ਸਿੰਘ ਨੇ ਕਿਹਾ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਮੁਤਾਬਕ ਸ਼ਾਮ ਕਰੀਬ 6 ਵਜੇ ਨਕਾਬਪੋਸ਼ ਮੋਟਰਸਾਈਕਲ ਸਵਾਰ ਦੋ ਨੌਜਵਾਨ ਪਾਲ ਮਰਚੈਂਟ ਦੇ ਨਾਮ ਉੱਤੇ ਕੰਮ ਕਰਦੇ ਮਨੀ ਐਕਸਚੇਂਜਰ ਦੀ ਦੁਕਾਨ ਉੱਤੇ ਆਏ ਅਤੇ 2.36 ਲੱਖ ਰੁਪਏ ਦੀ ਨਕਦੀ ਲੁੱਟ ਲਈ ਤੇ ਮੌਕੇ ਤੋਂ ਫ਼ਰਾਰ ਹੋ ਗਏ। ਪੁਲੀਸ ਸੀਸੀਟੀਵੀ ਕੈਮਰਿਆਂ ਨੂੰ ਖੰਗਾਲ ਰਹੀ ਹੈ। ਪਤਾ ਲੱਗਿਆ ਹੈ ਕਿ ਪੁਲੀਸ ਹੱਥ ਮੋਟਰਸਾਈਕਲ ਦਾ ਰਜਿਸਟਰੇਸ਼ਨ ਨੰਬਰ ਤੇ ਹੋਰ ਅਹਿਮ ਸੁਰਾਗ ਲੱਗੇ ਹਨ।

Advertisement

Advertisement
Advertisement
Author Image

Advertisement