ਪਿਸਤੌਲ ਤੇ ਰੌਂਦ ਸਣੇ ਦੋ ਕਾਬੂ
05:33 AM May 30, 2025 IST
ਕਪੂਰਥਲਾ: ਸੀਆਈਏ ਸਟਾਫ਼ ਕਪੂਰਥਲਾ ਨੇ ਪਿਸਤੌਲ ਤੇ ਰੌਂਦ ਸਣੇ ਤਿੰਨ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਕੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਨਾਮਜ਼ਦ ਕੀਤੇ ਵਿਅਕਤੀਆਂ ਦੀ ਪਛਾਣ ਅਕਾਸ਼ਦੀਪ ਸਿੰਘ ਉਰਫ਼ ਜਹਾਜ ਵਾਸੀ ਗੋਰੇ, ਬਲਜੀਤ ਸਿੰਘ ਵਾਸੀ ਛਿੱਤ ਥਾਣਾ ਬਟਾਲਾ ਤੇ ਮਨਪ੍ਰੀਤ ਸਿੰਘ ਉਰਫ਼ ਮੰਨਾ ਵਾਸੀ ਰਾਣੀਆ ਵਜੋਂ ਹੋਈ ਹੈ। -ਪੱਤਰ ਪ੍ਰੇਰਕ
Advertisement
Advertisement