ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਿਪਸ ਸਕੂਲ ਨੇ ਦਸ ਐਵਾਰਡ ਪ੍ਰਾਪਤ ਕੀਤੇ

08:28 AM Nov 26, 2024 IST

ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 25 ਨਵੰਬਰ
ਪੰਜਾਬ ਇੰਟਨੈਸ਼ਨਲ ਪਬਲਿਕ ਸਕੂਲ ਪਿੱਪਲ ਮਾਜਰਾ ਨੇ ਐਫਏਪੀ ਨੈਸ਼ਨਲ ਐਵਾਰਡ ਸਮਾਰੋਹ ਵਿੱਚ 10 ਐਵਾਰਡ ਪ੍ਰਾਪਤ ਕੀਤੇ। ਸਕੂਲ ਦੀ ਡਾਇਰੈਕਟਰ ਸ਼ਿੰਦਰਪਾਲ ਕੌਰ ਅਟਵਾਲ ਨੇ ਦੱਸਿਆ ਕਿ ਇਹ ਸਫਲਤਾ ਸਕੂਲ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਪ੍ਰਬੰਧਨ ਦੀ ਮਿਹਨਤ ਅਤੇ ਲਗਨ ਦਾ ਨਤੀਜਾ ਹੈ। ਪ੍ਰਿੰਸੀਪਲ ਸੁਰਜੀਤ ਸਿੰਘ ਨੇ ਦੱਸਿਆ ਕਿ ਸਕੂਲ ਦੀ ਮੈਨੇਜਿੰਗ ਡਾਇਰੈਕਟਰ ਸ਼ਿੰਦਰਪਾਲ ਕੌਰ ਅਟਵਾਲ ਨੂੰ ਸਕੂਲ ਲਈ ‘ਸੋਸ਼ਲ ਅਚੀਵਮੈਂਟ’ ਸ਼੍ਰੇਣੀ ਵਿੱਚ ਸਰਵੋਤਮ ਸਕੂਲ ਐਵਾਰਡ ਪ੍ਰਦਾਨ ਕੀਤਾ ਗਿਆ। ਪ੍ਰਿੰਸੀਪਲ ਸੁਰਜੀਤ ਸਿੰਘ ਨੂੰ ਸਰਵੋਤਮ ਪ੍ਰਿੰਸੀਪਲ ਅਤੇ ਮੈਗਾ ਓਲੰਪੀਆ ਕੰਬੈਟ ਲਈ ਗੋਲਡਨ ਪ੍ਰਿੰਸੀਪਲ ਐਵਾਰਡ ਨਾਲ ਸਨਮਾਨਿਆ ਗਿਆ। ਅਧਿਆਪਕਾਂ ਦੇ ਸ਼੍ਰੇਣੀ ਵਿੱਚ ਜਸਬੀਰ ਕੌਰ, ਸੁਮਿਤ ਸੰਧੂ ਅਤੇ ਪਰਮਜੀਤ ਕੌਰ ਨੂੰ ‘ਸਰਵੋਤਮ ਅਧਿਆਪਕ’ ਦੇ ਪੁਰਸਕਾਰ ਦਿੱਤੇ ਗਏ। ਬਾਰ੍ਹਵੀਂ ਦੇ ਵਿਦਿਆਰਥੀ ਨਮਨ ਕਪੂਰ ਨੂੰ ਖੇਡਾਂ ’ਚ ਦੂਜਾ ਅਤੇ ਨੌਵੀਂ ਦੀ ਵਿਦਿਆਰਥਣ ਇਸ਼ਮਜੋਤ ਕੌਰ ਨੇ ਅੰਗਰੇਜ਼ੀ ਵਿਸ਼ੇ ’ਚ ਪਹਿਲਾ ਸਥਾਨ ਹਾਸਲ ਕੀਤਾ। ਕੋਚ ਹਰਜੋਤ ਕੌਰ ਅਤੇ ਦੀਪਿਕਾ ਸ਼ਰਮਾ ਨੂੰ ‘ਪ੍ਰੇਰਣਾਦਾਇਕ ਅਧਿਆਪਕ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ। ਸਕੂਲ ਦੇ ਪ੍ਰਧਾਨ ਗੁਰਦੇਵ ਸਿੰਘ ਅਟਵਾਲ ਅਤੇ ਸ੍ਰੀਮਤੀ ਅਟਵਾਲ ਨੇ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

Advertisement

Advertisement