ਪਾਵਰਕੌਮ ਦੇ ਦਫ਼ਤਰ ਅੱਗੇ ਧਰਨਾ ਅੱਜ
05:45 AM May 30, 2025 IST
ਪੱਤਰ ਪ੍ਰੇਰਕ
Advertisement
ਲਹਿਰਾਗਾਗਾ, 29 ਮਈ
ਬੀਕੇਯੂ ਏਕਤਾ ਉਗਰਾਹਾਂ ਵੱਲੋਂ 30 ਮਈ ਨੂੰ ਪਾਵਰਕੌਮ ਦੇ ਐਕਸੀਅਨ ਦਫ਼ਤਰ ਅੱਗੇ ਧਰਨਾ ਦੇਣ ਦਾ ਫ਼ੈਸਲਾ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਬਲਾਕ ਪ੍ਰਧਾਨ ਬਹਾਲ ਸਿੰਘ ਢੀਂਡਸਾ ਨੇ ਕਿਹਾ ਕਿ ਕਈ ਦਿਨਾਂ ਤੋਂ ਖੇਤਾਂ ਵਾਲੀ ਬਿਜਲੀ ਸਪਲਾਈ ਨਹੀਂ ਆ ਰਹੀ ਹੈ, ਜਿਸ ਕਾਰਨ ਕਈ ਪਿੰਡਾਂ ਦੇ ਲੋਕ ਖੱਜਲ-ਖੁਆਰ ਹੋ ਰਹੇ ਹਨ। ਬਿਜਲੀ ਨਾ ਆਉਣ ਕਰਕੇ ਖੇਤਾਂ ’ਚ ਬੀਜੀ ਪਨੀਰੀ ਖਰਾਬ ਹੋ ਰਹੀ ਹੈ। ਇਸ ਖ਼ਿਲਾਫ਼ 30 ਮਈ ਨੂੰ ਐਕਸੀਨ ਦਫਤਰ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਧਰਨਾ ਲਾਇਆ ਜਾਵੇਗਾ। ਇਸ ਮੌਕੇ ਬਹਾਦਰ ਸਿੰਘ ਭੂਟਾਲ, ਕਰਨੈਲ ਸਿੰਘ, ਬਿੰਦਰ ਖੋਖਰ, ਸੁਰੇਸ਼ ਸ਼ਰਮਾ ਕਾਲਵੰਜਾਰਾ, ਰਾਮ ਚੰਦ ਚੋਟੀਆਂ, ਸਿਵਰਾਜ ਗੁਰਨੇ, ਸਰਬਜੀਤ ਸ਼ਰਮਾ ਲਹਿਰਾਗਾਗਾ ਹਾਜ਼ਰ ਸਨ।
Advertisement
Advertisement