ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਾਵਰਕੌਮ ਜਲੰਧਰ ਸਰਕਲ ਨੂੰ ਮਿਲੇ 104 ਏਐੱਲਐੱਮ

04:17 AM Jan 03, 2025 IST

ਪੱਤਰ ਪ੍ਰੇਰਕ
ਜਲੰਧਰ, 2 ਜਨਵਰੀ
ਪਾਵਰਕੌਮ ਵੱਲੋਂ ਹੁਣ ਬਿਜਲੀ ਦੇ ਨੁਕਸ ਠੀਕ ਕਰਨ ’ਚ ਜ਼ਿਆਦਾ ਸਮਾਂ ਨਹੀਂ ਲੱਗੇਗਾ। ਪਹਿਲਾਂ ਲਾਈਨਮੈਨ ਤੇ ਸਹਾਇਕ ਲਾਈਨਮੈਨ ਦੇ ਅਹੁਦੇ ਖਾਲੀ ਹੋਣ ਨਾਲ ਨੁਕਸ ਠੀਕ ਕਰਨ ’ਚ ਕਾਫੀ ਸਮਾਂ ਲੱਗ ਜਾਂਦਾ ਸੀ। ਪਾਵਰਕੌਮ ਨੇ ਨਵੇਂ ਭਰਤੀ ਕੀਤੇ ਗਏ ਸਹਾਇਕ ਲਾਈਨਮੈਨਾਂ ਵਿੱਚੋਂ ਜਲੰਧਰ ਸਰਕਲ ਨੂੰ 104 ਸਹਾਇਕ ਲਾਈਨਮੈਨ ਦਿੱਤੇ ਹਨ। ਪੰਜਾਬ ਰਾਜ ਬਿਜਲੀ ਬੋਰਡ ਐਂਪਲਾਈਜ਼ ਫੈੱਡਰੇਸ਼ਨ ਜਲੰਧਰ ਸਰਕਲ ਮੁਤਾਬਕ ਹਾਲੇ ਵੀ ਸਹਾਇਕ ਲਾਈਨਮੈਨਾਂ ਦੇ 779 ਅਹੁਦੇ ਖਾਲੀ ਪਏ ਹਨ। ਜਲੰਧਰ ਸਰਕਲ ’ਚ ਵੱਖ-ਵੱਖ ਆਸਾਮੀਆਂ ਦੇ 60 ਫੀਸਦੀ ਅਹੁਦੇ ਖਾਲੀ ਹਨ। ਦੱਸਣਯੋਗ ਹੈ ਕਿ ਵਿਭਾਗ ’ਚ ਇੱਕ ਜੇਈ ਚਾਰ ਮੁਲਾਜ਼ਮਾਂ ਦਾ ਇਕੱਲਾ ਕੰਮ ਦੇਖ ਰਿਹਾ ਹੈ। ਅੱਧੇ ਤੋਂ ਵੀ ਘੱਟ ਲਾਈਨਮੈਨਾਂ ਤੇ ਜੇਈਜ਼ ਦੇ ਭਰੋਸੇ ਜਲੰਧਰ ਸਰਕਲ ਦੇ ਘਰੇਲੂ ਸੱਤ ਲੱਖ ਦੇ ਕਰੀਬ ਬਿਜਲੀ ਕੁਨੈਕਸ਼ਨ ਠੀਕ ਕਰਨ ਲਈ ਦੀ ਜ਼ਿੰਮੇਵਾਰੀ ਹੈ।

Advertisement

Advertisement