ਪਾਵਰਕੌਮ ਅਪ੍ਰੈਂਟਿਸਸ਼ਿਪ ਪਾਸ ਵਰਕਰਜ਼ ਯੂਨੀਅਨ ਦਾ ਧਰਨਾ ਜਾਰੀ
04:56 AM Dec 20, 2024 IST
ਖੇਤਰੀ ਪ੍ਰਤੀਨਿਧਪਟਿਆਲਾ, 19 ਦਸੰਬਰ
Advertisement
ਨੌਕਰੀ ਦੀ ਮੰਗ ਨੂੰ ਲੈ ਕੇ ਪਾਵਰਕੌਮ ਅਪ੍ਰੈਂਟਿਸਸ਼ਿਪ ਪਾਸ ਵਰਕਰਜ਼ ਯੂਨੀਅਨ ਵੱਲੋਂ ਇੱਥੇ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ 25 ਨਵੰਬਰ ਤੋਂ ਸ਼ੁਰੂ ਕੀਤਾ ਗਿਆ ਧਰਨਾ ਅੱਜ ਵੀ ਜਾਰੀ ਰਿਹਾ। ਠੰਢ ਦੇ ਬਾਵਜੂਦ ਉਹ ਇੱਥੇ ਹੀ ਮਾਲ ਰੋਡ ਦੇ ਇੱਕ ਪਾਸੇ ਤੰਬੂ ਗੱਡ ਕੇ ਰਾਤਾਂ ਵੀ ਕੱਟ ਰਹੇ ਹਨ। ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾਈ ਪ੍ਰਧਾਨ ਗੁਰਮੀਤ ਸਿੰਘ ਦਾ ਕਹਿਣਾ ਸੀ ਕਿ ਉਹ ਆਪਣੀ ਇਸ ਇੱਕ ਨੁਕਾਤੀ ਮੰਗ ਦੀ ਪੂਰਤੀ ਤੱਕ ਇੱਥੇ ਹੀ ਡਟੇ ਰਹਿਣਗੇ। ਇਸੇ ਦੌਰਾਨ ਵੋਟਾਂ ਤੋਂ ਮਗਰੋਂ ਉਨ੍ਹਾਂ ਦੀ ਬਿਜਲੀ ਮੰਤਰੀ ਦੇ ਨਾਲ ਪੈਨਲ ਮੀਟਿੰਗ ਵੀ ਤੈਅ ਹੋ ਚੁੱਕੀ ਹੈ, ਪਰ ਤਰਕ ਸੀ ਕਿ ਮੀਟਿੰਗ ਦਾ ਰੁਖ਼ ਦੇਖ ਕੇ ਹੀ ਉਹ ਕੋਈ ਅਗਲਾ ਫ਼ੈਸਲਾ ਲੈਣਗੇ।
Advertisement
Advertisement