ਖੇਤਰੀ ਪ੍ਰਤੀਨਿਧਪਟਿਆਲਾ, 19 ਦਸੰਬਰਨੌਕਰੀ ਦੀ ਮੰਗ ਨੂੰ ਲੈ ਕੇ ਪਾਵਰਕੌਮ ਅਪ੍ਰੈਂਟਿਸਸ਼ਿਪ ਪਾਸ ਵਰਕਰਜ਼ ਯੂਨੀਅਨ ਵੱਲੋਂ ਇੱਥੇ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ 25 ਨਵੰਬਰ ਤੋਂ ਸ਼ੁਰੂ ਕੀਤਾ ਗਿਆ ਧਰਨਾ ਅੱਜ ਵੀ ਜਾਰੀ ਰਿਹਾ। ਠੰਢ ਦੇ ਬਾਵਜੂਦ ਉਹ ਇੱਥੇ ਹੀ ਮਾਲ ਰੋਡ ਦੇ ਇੱਕ ਪਾਸੇ ਤੰਬੂ ਗੱਡ ਕੇ ਰਾਤਾਂ ਵੀ ਕੱਟ ਰਹੇ ਹਨ। ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾਈ ਪ੍ਰਧਾਨ ਗੁਰਮੀਤ ਸਿੰਘ ਦਾ ਕਹਿਣਾ ਸੀ ਕਿ ਉਹ ਆਪਣੀ ਇਸ ਇੱਕ ਨੁਕਾਤੀ ਮੰਗ ਦੀ ਪੂਰਤੀ ਤੱਕ ਇੱਥੇ ਹੀ ਡਟੇ ਰਹਿਣਗੇ। ਇਸੇ ਦੌਰਾਨ ਵੋਟਾਂ ਤੋਂ ਮਗਰੋਂ ਉਨ੍ਹਾਂ ਦੀ ਬਿਜਲੀ ਮੰਤਰੀ ਦੇ ਨਾਲ ਪੈਨਲ ਮੀਟਿੰਗ ਵੀ ਤੈਅ ਹੋ ਚੁੱਕੀ ਹੈ, ਪਰ ਤਰਕ ਸੀ ਕਿ ਮੀਟਿੰਗ ਦਾ ਰੁਖ਼ ਦੇਖ ਕੇ ਹੀ ਉਹ ਕੋਈ ਅਗਲਾ ਫ਼ੈਸਲਾ ਲੈਣਗੇ।