‘ਪਾਠਕ੍ਰਮ ਦੀ ਸੋਧ: ਨੈੱਟ ਦੀ ਤਿਆਰੀ’ ਵਿਸ਼ੇ ’ਤੇ ਭਾਸ਼ਣ
05:24 AM Jan 03, 2025 IST
ਮੰਡੀ ਗੋਬਿੰਦਗੜ੍ਹ: ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਵਿਖੇ ਸਮਾਜਿਕ ਵਿਗਿਆਨ ਅਤੇ ਭਾਸ਼ਾਵਾਂ ਵਿਭਾਗ ਦੀ ਫੈਕਲਟੀ ਵੱਲੋਂ ‘ਪਾਠਕ੍ਰਮ ਦੀ ਸੋਧ: ਨੈੱਟ ਦੀ ਤਿਆਰੀ’ ਵਿਸ਼ੇ ਉੱਤੇ ਇੱਕ ਗਿਆਨ ਭਰਪੂਰ ਮਾਹਿਰ ਲੈਕਚਰ ਕਰਵਾਇਆ ਗਿਆ। ਇਹ ਲੈਕਚਰ ਪ੍ਰੋਫੈਸਰ ਐਮਰੀਟਸ ਡਾ. ਸਤੀਸ਼ ਕੁਮਾਰ ਵਰਮਾ ਦੁਆਰਾ ਦਿੱਤਾ ਗਿਆ। ਸਮਾਗਮ ਦੀ ਸ਼ੁਰੂਆਤ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ ਚਾਂਸਲਰ ਡਾ. ਤਜਿੰਦਰ ਕੌਰ, ਵਾਈਸ ਪ੍ਰੈਜ਼ੀਡੈਂਟ ਡਾ: ਹਰਸ਼ ਸਦਰਵਤੀ ਅਤੇ ਹੋਰ ਪਤਵੰਤਿਆਂ ਦੇ ਰਸਮੀ ਸਵਾਗਤ ਨਾਲ ਕੀਤੀ ਗਈ। ਡਾ. ਵਰਮਾ ਨੇ ਨੈੱਟ ਇਮਤਿਹਾਨ ਦੀ ਸਫਲਤਾ ਲਈ ਤਿਆਰ ਕੀਤੇ ਪਾਠਕ੍ਰਮ ਨੂੰ ਤਿਆਰ ਕਰਨ ਲਈ ਮਾਹਿਰਾਂ ਦੇ ਸਹਿਯੋਗ ਅਤੇ ਲੋੜ-ਅਧਾਰਿਤ ਇਨਪੁਟਸ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਮੌਕੇ ਡਾ. ਜੋਤੀ ਸ਼ਰਮਾ ਅਤੇ ਡਾ. ਰੇਣੂ ਸ਼ਰਮਾ ਨੇ ਯੋਗਦਾਨ ਦਿੱਤਾ, ਜਦ ਕਿ ਡਾ. ਕੰਵਲਜੀਤ ਸਿੰਘ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। -ਨਿੱਜੀ ਪੱਤਰ ਪ੍ਰੇਰਕ
Advertisement
Advertisement