ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਾਕਿਸਤਾਨ ਤੇ ਭਾਰਤ ਸਰਹੱਦ ਤੋਂ ਫ਼ੌਜਾਂ ਘਟਾ ਰਹੇ ਨੇ: ਮਿਰਜ਼ਾ

04:35 AM May 31, 2025 IST
featuredImage featuredImage

ਸਿੰਗਾਪੁਰ: ਪਾਕਿਸਤਾਨ ਦੇ ਇੱਕ ਉੱਚ ਸੁਰੱਖਿਆ ਅਧਿਕਾਰੀ ਨੇ ਅੱਜ ਕਿਹਾ ਕਿ ਪਾਕਿਸਤਾਨ ਤੇ ਭਾਰਤ ਆਪਣੀ ਸਰਹੱਦ ’ਤੇ ਸੈਨਿਕਾਂ ਦੀ ਨਫ਼ਰੀ ਇਸ ਮਹੀਨੇ ਦੋਵਾਂ ਮੁਲਕਾਂ ਵਿਚਾਲੇ ਤਣਾਅ ਪੈਦਾ ਹੋਣ ਤੋਂ ਪਹਿਲਾਂ ਦੇ ਪੱਧਰ ਤੱਕ ਘਟਾਉਣ ਦੇ ਕਰੀਬ ਹਨ। ਹਾਲਾਂਕਿ ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਭਵਿੱਖ ’ਚ ਸੰਕਟ ਵਧਣ ਦਾ ਖ਼ਤਰਾ ਵਧ ਗਿਆ ਹੈ। ਗੋਲੀਬੰਦੀ ਦਾ ਐਲਾਨ ਕਰਨ ਤੋਂ ਪਹਿਲਾਂ ਚਾਰ ਦਿਨਾਂ ਦੀ ਜੰਗ ’ਚ ਦੋਵਾਂ ਧਿਰਾਂ ਵੱਲੋਂ ਲੜਾਕੂ ਜੈੱਟ ਜਹਾਜ਼ਾਂ, ਮਿਜ਼ਾਈਲਾਂ, ਡਰੋਨਾਂ ਤੇ ਤੋਪਖਾਨੇ ਦੀ ਵਰਤੋਂ ਕੀਤੀ ਗਈ ਸੀ। ਪਹਿਲਗਾਮ ’ਚ 22 ਅਪਰੈਲ ਨੂੰ ਹੋਏ ਦਹਿਸ਼ਤੀ ਹਮਲੇ ’ਚ ਦੇ ਬਦਲੇ ਵਜੋਂ ਭਾਰਤ ਨੇ 7 ਮਈ ਨੂੰ ਮਿਜ਼ਾਈਲਾਂ ਨਾਲ ਪਾਕਿਸਤਾਨ ’ਚ ਦਹਿਸ਼ਤੀ ਟਿਕਾਣਿਆਂ ’ਤੇ ਹਮਲਾ ਕੀਤਾ ਸੀ। ਪਾਕਿਸਤਾਨ ਵੱਲੋਂ ਹਮਲਿਆਂ ਦਾ ਜਵਾਬ ਦੇਣ ’ਤੇ ਦੋਵਾਂ ਦੇਸ਼ਾਂ ਨੇ ਸਰਹੱਦ ’ਤੇ ਵਾਧੂ ਬਲ ਤਾਇਨਾਤ ਕਰ ਦਿੱਤੇ ਸਨ। ਪਾਕਿਸਤਾਨ ਦੇ ਜੁਆਇੰਟ ਚੀਫਸ ਆਫ ਸਟਾਫ ਦੇ ਚੇਅਰਮੈਨ ਜਨਰਲ ਸਾਹਿਰ ਸ਼ਮਸ਼ਾਦ ਮਿਰਜ਼ਾ ਨੇ ਕਿਹਾ ਕਿ ਦੋਵਾਂ ਫੌਜਾਂ ਨੇ ਸੈਨਿਕਾਂ ਦੀ ਗਿਣਤੀ ਘਟਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਮਿਰਜ਼ਾ ਨੇ ਕਿਹਾ, ‘‘ਅਸੀਂ 22 ਅਪਰੈਲ ਤੋਂ ਪਹਿਲਾਂ ਵਾਲੀ ਸਥਿਤੀ ’ਚ ਵਾਪਸ ਆ ਗਏ ਹਾਂ। ਅਸੀਂ ਉਸ ਸਥਿਤੀ ਤੱਕ ਪਹੁੰਚ ਜਾਵਾਂਗੇ।’’ ਦੂਜੇ ਪਾਸੇ ਭਾਰਤ ਦੇ ਰੱਖਿਆ ਮੰਤਰਾਲੇ ਜਾਂ ਚੀਫ ਆਫ ਡਿਫੈਂਸ ਸਟਾਫ ਦਫ਼ਤਰ ਵੱਲੋਂ ਮਿਰਜ਼ਾ ਦੀ ਟਿੱਪਣੀ ਸਬੰਧੀ ਤੁੁਰੰਤ ਕੋਈ ਜਵਾਬ ਨਹੀਂ ਦਿੱਤਾ ਗਿਆ। ਮਿਰਜ਼ਾ ਜੋ ਇੱਥੇ ਸ਼ੰਗਰੀ-ਲਾ ਸੰਵਾਦ ’ਚ ਸ਼ਾਮਲ ਹੋਏ ਆਏ ਸਨ, ਨੇ ਕਿਹਾ ਕਿ ਇਸ ਤਣਾਅ ਦੌਰਾਨ ਪਰਮਾਣੂ ਹਥਿਆਰ ਵਰਤਣ ਬਾਰੇ ਕੋਈ ਵਿਚਾਰ ਨਹੀਂ ਕੀਤਾ ਗਿਆ ਪਰ ਇਹ ਇੱਕ ਖ਼ਤਰਨਾਕ ਸਥਿਤੀ ਸੀ। -ਰਾਇਟਰਜ਼

Advertisement

Advertisement