ਪਾਕਿਸਤਾਨੀ ਫ਼ੌਜ ਨੇ 30 ਅਫ਼ਗ਼ਾਨ ਘੁਸਪੈਠੀਏ ਮਾਰੇ
04:09 AM Jul 05, 2025 IST
ਪਿਸ਼ਾਵਰ: ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ’ਚ ਅਫ਼ਗਾਨਿਸਤਾਨ ਤੋਂ ਘੁਸਪੈਠ ਦੀ ਕੋਸ਼ਿਸ਼ ਕਰ ਰਹੇ 30 ਦਹਿਸ਼ਤਗਰਦਾਂ ਨੂੰ ਸੁਰੱਖਿਆ ਬਲਾਂ ਨੇ ਮਾਰ ਮੁਕਾਇਆ। ਫੌਜੀ ਮੀਡੀਆ ਵਿੰਗ ਆਈਐੱਸਪੀਆਰ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਉੱਤਰੀ ਵਜ਼ੀਰੀਸਤਾਨ ਜ਼ਿਲ੍ਹੇ ਦੇ ਹਸਨ ਖੇਲ ਇਲਾਕੇ ਵਿੱਚ ਅਫ਼ਗਾਨਿਸਤਾਨ ਨਾਲ ਲਗਦੀ ਸਰਹੱਦ ’ਤੇ ਘੁਸਪੈਠ ਨੂੰ ਨਾਕਾਮ ਬਣਾ ਦਿੱਤਾ। ਬਿਆਨ ਵਿੱਚ ਕਿਹਾ ਗਿਆ ਕਿ ਮੌਕੇ ਤੋਂ ਵੱਡੀ ਗਿਣਤੀ ਹਥਿਆਰ, ਗੋਲੀ-ਸਿੱਕਾ ਅਤੇ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ ਗਈ ਹੈ। -ਪੀਟੀਆਈ
Advertisement
Advertisement