ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਹਿਲਗਾਮ ’ਚ ਹੌਲੀ-ਹੌਲੀ ਪਰਤਣ ਲੱਗੀ ਰੌਣਕ

04:10 AM Jun 16, 2025 IST
featuredImage featuredImage
ਪਹਿਲਗਾਮ ’ਚ ਐਤਵਾਰ ਨੂੰ ਤਸਵੀਰ ਖਿਚਵਾਉਂਦੇ ਹੋਏ ਸੈਲਾਨੀ। -ਫੋਟੋ: ਪੀਟੀਆਈ

ਪਹਿਲਗਾਮ, 15 ਜੂਨ
ਦੱਖਣੀ ਕਸ਼ਮੀਰ ਦੇ ਪਹਿਲਗਾਮ ’ਚ ਅਤਿਵਾਦੀ ਹਮਲੇ ’ਚ 26 ਵਿਅਕਤੀਆਂ ਦੀ ਮੌਤ ਤੋਂ ਤਕਰੀਬਨ ਦੋ ਮਹੀਨੇ ਬਾਅਦ ਸੈਰ-ਸਪਾਟਾ ਕਾਰੋਬਾਰ ਹੌਲੀ-ਹੌਲੀ ਲੀਹ ’ਤੇ ਆ ਰਿਹਾ ਹੈ ਅਤੇ ਈਦ ਦੀਆਂ ਛੁੱਟੀਆਂ ਮਗਰੋਂ ਸਥਾਨਕ ਲੋਕ ਤੇ ਪੰਜਾਬ ਦੇ ਕੁਝ ਲੋਕਾਂ ਨੇ ਵੀ ਵਾਦੀ ’ਚ ਆਉਣਾ ਸ਼ੁਰੂ ਕਰ ਦਿੱਤਾ ਹੈ।
ਈਦ ਦੇ ਤੀਜੇ ਦਿਨ ਵਾਦੀ ਦੇ ਹੋਰ ਹਿੱਸਿਆਂ ਤੋਂ ਵੱਡੀ ਗਿਣਤੀ ’ਚ ਕਸ਼ਮੀਰੀ ਪਹਿਲਗਾਮ ਪੁੱਜੇ ਜਿਸ ਨਾਲ ਸੈਰ-ਸਪਾਟਾ ਵਪਾਰ ਨਾਲ ਜੁੜੇ ਲੋਕ ਕਾਫੀ ਖੁਸ਼ ਹਨ। ਸ੍ਰੀਨਗਰ ਦੇ ਇੱਕ ਨੌਜਵਾਨ ਨਬੀਲ ਭੱਟ ਨੇ ਦੱਸਿਆ, ‘ਅਸੀਂ ਹਰ ਸਾਲ ਪਹਿਲਗਾਮ ਜਾਂਦੇ ਰਹੇ ਹਾਂ, ਭਾਵੇਂ ਉੱਥੇ ਸੈਲਾਨੀਆਂ ਦੀ ਭੀੜ ਹੋਵੇ ਜਾਂ ਨਾ ਹੋਵੇ। ਇਸ ਵਾਰ ਵੀ ਕੁਝ ਵੱਖ ਨਹੀਂ ਸੀ। ਹਾਲਾਂਕਿ ਇਸ ਵਾਰ ਸਾਡਾ ਸਤਿਕਾਰ ਜ਼ਿਆਦਾ ਕੀਤਾ ਗਿਆ।’ ਸ੍ਰੀਨਗਰ ਦੇ ਸਿਵਲ ਲਾਈਨਜ਼ ਖੇਤਰ ਦੀ ਵਸਨੀਕ ਅਲੀਨਾ ਜਾਨ ਨੇ ਕਿਹਾ, ‘ਇਸ ਵਾਰ ਸੇਵਾਵਾਂ ਦੇਣ ਵਾਲਿਆਂ ਦਾ ਸਥਾਨਕ ਲੋਕਾਂ ਪ੍ਰਤੀ ਰਵੱਈਆ ਵੱਧ ਦੋਸਤਾਨਾ ਹੈ। ਪਿਛਲੇ ਸਾਲਾਂ ’ਚ ਅਜਿਹਾ ਨਹੀਂ ਸੀ ਜਦੋਂ ਵੱਡੀ ਗਿਣਤੀ ’ਚ ਸੈਲਾਨੀ ਇੱਥੇ ਆਉਂਦੇ ਸਨ।’ ਵਧੇਰੇ ਸਥਾਨਕ ਸੈਲਾਨੀ ਇਸ ਗੱਲ ਤੋਂ ਖੁਸ਼ ਹਨ ਕਿ ਉਪ ਰਾਜਪਾਲ ਮਨੋਜ ਸਿਨਹਾ ਨੇ ਪਹਿਲਗਾਮ ’ਚ ਪਾਰਕ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਇੱਕ ‘ਟੂਰਿਸਟ ਹੱਟ’ ਦੇ ਮਾਲਕ ਮੁਹੰਮਦ ਇਸਹਾਕ ਨੇ ਕਿਹਾ ਕਿ ਪਿਛਲੇ 10 ਦਿਨਾਂ ਅੰਦਰ ਹੋਰ ਰਾਜਾਂ ਤੋਂ ਵੀ ਕੁਝ ਸੈਲਾਨੀ ਪਹਿਲਗਾਮ ਪੁੱਜੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ’ਚੋਂ ਜ਼ਿਆਦਾਤਰ ਸੈਲਾਨੀ ਪੰਜਾਬ ਤੋਂ ਆਏ ਸਨ ਅਤੇ ਉਹ ਨਿਰਾਸ਼ ਸਨ ਕਿਉਂਕਿ ਉਹ ਪਹਿਲਗਾਮ ਦੀ ਖੂਬਸੂਰਤੀ ਦਾ ਆਨੰਦ ਨਹੀਂ ਲੈ ਸਕੇ ਜਿਸ ਲਈ ਉਹ ਮਸ਼ਹੂਰ ਹੈ। -ਪੀਟੀਆਈ

Advertisement

Advertisement