ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਹਿਲਗਾਮ ਘਟਨਾ ’ਤੇ ਹਉਕੇ ਲੈਂਦੀ ਸੰਵੇਦਨਾ

04:09 AM Apr 30, 2025 IST
featuredImage featuredImage

ਕੈਲਗਰੀ: ਪੰਜਾਬੀ ਸਾਹਿਤ ਸਭਾ ਕੈਲਗਰੀ ਦੀ ਅਪਰੈਲ ਮਹੀਨੇ ਦੀ ਇਕੱਤਰਤਾ 27 ਅਪਰੈਲ ਨੂੰ ਕੋਸੋ ਹਾਲ ਵਿੱਚ ਸਭਾ ਦੀ ਪ੍ਰਧਾਨ ਸੁਰਿੰਦਰ ਗੀਤ ਦੀ ਪ੍ਰਧਾਨਗੀ ਵਿੱਚ ਹੋਈ। ਆਰੰਭ ਵਿੱਚ ਪੰਜਾਬੀ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਜਰਨੈਲ ਸਿੰਘ ਤੱਗੜ ਨੇ ਪੰਜਾਬੀ ਅਦਬ ਦੀਆਂ ਵਿੱਛੜੀਆਂ ਰੂਹਾਂ ਕੇਸਰ ਸਿੰਘ ਨੀਰ ਅਤੇ ਸਰੀ ਨਿਵਾਸੀ ਨਦੀਮ ਪਰਮਾਰ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਅਕਾਲ ਚਲਾਣੇ ’ਤੇ ਸਭਾ ਦੇ ਸਭ ਮੈਂਬਰਾਂ ਅਤੇ ਕਾਰਜਕਾਰਨੀ ਕਮੇਟੀ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
ਸੁਖਮੰਦਰ ਸਿੰਘ ਗਿੱਲ ਨੇ ਇੱਕ ਗੀਤ ਗਾ ਕੇ ਰੌਣਕ ਲਾਈ। ਉਸ ਨੇ ਆਪਣੇ ਗੀਤ ’ਚ ਪਹਿਲਗਾਮ ’ਚ ਵਾਪਰੀ ਦਰਦਨਾਕ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਧਰਮ ਦੇ ਨਾਮ ’ਤੇ ਅਜਿਹੇ ਅੱਤਿਆਚਾਰ ਸਮੁੱਚੀ ਮਾਨਵਤਾ ਲਈ ਮੰਦਭਾਗੇ ਹਨ। ਗੁਰਰਾਜ ਸਿੰਘ ਵਿਰਕ ਨੇ ਆਪਣੀਆਂ ਬਚਪਨ ਦੀਆਂ ਯਾਦਾਂ ’ਚੋਂ ‘ਫਿਰੋਜੀ ਰੰਗ ਦਾ ਪਿੰਨ’ ਕਵਿਤਾ ਸੁਣਾਈ। ਜੀਰ ਸਿੰਘ ਬਰਾੜ ਨੇ ਕਿਸਾਨੀ ਨਾਲ ਸਬੰਧਤ ਖੂਬਸੂਰਤ ਵਿਚਾਰਾਂ ਤੋਂ ਇਲਾਵਾ ਆਪਣੀ ਇੱਕ ਕਾਵਿਕ ਰਚਨਾ ਸਾਂਝੀ ਕੀਤੀ। ਸੁਰਿੰਦਰ ਸਿੰਘ ਢਿੱਲੋਂ ਨੇ ਕੁਝ ਚੋਣਵੇਂ ਸ਼ਿਅਰਾਂ ਨਾਲ ਹਾਜ਼ਰੀ ਲਵਾਈ। ਜਗਤਾਰ ਬਰਾੜ ਨੇ ਮੌਲਿਕ ਰਚਨਾ ਸੁਣਾਈ। ਉਸ ਨੇ ਪੰਜਾਬੀਆਂ ਦੇ ਪਰਵਾਸ ਦੇ ਰੁਝਾਨ ’ਤੇ ਫ਼ਿਕਰ ਪ੍ਰਗਟਾਉਂਦਿਆਂ ਕਿਹਾ ਕਿ ਪੰਜਾਬੀਆਂ ਦੇ ਨਾਮ ਫਰਦਾਂ ਵਿੱਚ ਹੀ ਰਹਿ ਜਾਣਗੇ। ਡਾ. ਮਨਮੋਹਨ ਸਿੰਘ ਬਾਠ ਨੇ ਸ਼ਿਵ ਬਟਾਲਵੀ ਦੀ ਰਚਨਾ ਸੁਣਾਈ। ਪਰਮਜੀਤ ਭੰਗੂ ਨੇ ਜੈਮਲ ਪੱਡਾ ਦੀ ਰਚਨਾ ਜੋਸ਼ੀਲੇ ਅੰਦਾਜ਼ ਵਿੱਚ ਸੁਣਾਈ।
ਡਾ. ਰਾਜਵੰਤ ਕੌਰ ਮਾਨ ਨੇ ਸ਼ਿਵ ਕੁਮਾਰ ਬਟਾਲਵੀ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਜੀਵਨ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ। ਮਨਜੀਤ ਬਰਾੜ ਨੇ ਟਰੱਕ ਡਰਾਈਵਰਾਂ ਦਾ ਖ਼ੂਬਸੂਰਤ ਗੀਤ ਸੁਣਾਇਆ। ਲਖਵਿੰਦਰ ਸਿੰਘ ਪਟਿਆਲਾ ਨੇ ਕਲਯੁੱਗ ਨੂੰ ਪ੍ਰਭਾਸ਼ਿਤ ਕਰਦੀ ਭਾਵਪੂਰਤ ਨਜ਼ਮ ਸੁਣਾਈ।
ਸਰਦੂਲ ਸਿੰਘ ਲੱਖਾ ਆਪਣੀ ਕਵਿਤਾ ਤੋਂ ਇਲਾਵਾ ਛੋਟੀ ਕਹਾਣੀ ਨਾਲ ਸਰੋਤਿਆਂ ਦੇ ਰੂਬਰੂ ਹੋਇਆ। ਕਹਾਣੀ 1947 ਦੀ ਵੰਡ ਦੀਆਂ ਲੀਰੋ ਲੀਰ ਕੀਤੀਆਂ ਦੋਸਤੀਆਂ, ਮੁਹੱਬਤਾਂ ਅਤੇ ਸਾਝਾਂ ਦੇ ਦੁਖਾਂਤ ਨੂੰ ਪ੍ਰਗਟ ਕਰਦੀ ਭਾਵੁਕਤਾ ਦੇ ਸਿਖ਼ਰ ਨੂੰ ਛੂਹ ਗਈ।
ਦੀਪ ਬਰਾੜ ਨੇ ਸ਼ਿਵ ਕੁਮਾਰ ਬਟਾਲਵੀ ਦੀ ਪ੍ਰਸਿੱਧ ਰਚਨਾ ‘ਮਾਏ ਨੀਂ ਮਾਏ ...ਮੇਰੇ ਗੀਤਾਂ ਦੇ ਨੈਣਾਂ ਵਿੱਚ ਬ੍ਰਿਹੋਂ ਦੀ ਰੜਕ ਪਵੇ’ ਸੁਰੀਲੀ ਆਵਾਜ਼ ਅਤੇ ਖ਼ੂਬਸੂਰਤ ਅੰਦਾਜ਼ ਵਿੱਚ ਸੁਣਾਈ। ਅੰਤ ਵਿੱਚ ਸੁਰਿੰਦਰ ਗੀਤ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ ਆਪਣੀਆਂ ਦੋ ਕਵਿਤਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਉਸ ਨੇ ਕਿਹਾ ਕਿ ਜਿਹੜੀ ਰਚਨਾ ਮਨੁੱਖਤਾ ਦੀ ਗੱਲ ਕਰਦੀ ਹੈ, ਮਨੁੱਖਤਾ ਦੇ ਦੁੱਖਾਂ ਦਰਦਾਂ ਦੀ ਬਾਤ ਪਾਉਂਦੀ ਹੈ, ਉਹ ਹੀ ਰਚਨਾ ਸਾਹਿਤ ਵਿੱਚ ਮਕਬੂਲ ਹੁੰਦੀ ਹੈ। ਰਾਜਨੀਤੀ ਦੀ ਗੱਲ ਕਰਦਿਆਂ ਉਸ ਨੇ ਅਜੋਕੀ ਰਾਜਨੀਤੀ ਦੀ ਹਾਲਤ ਨੂੰ ਦੋ ਸਤਰਾਂ ਵਿੱਚ ਸਮੇਟ ਦਿੱਤਾ :
ਰਾਜਨੀਤੀ ਵੇਖ ਅੱਜਕੱਲ੍ਹ ਏਨ੍ਹੀ ਗੰਧਲੀ ਹੋ ਗਈ
ਸਿਰ ਕਿਸੇ ਦਾ ਹੋਰ ਸਿਰ ’ਤੇ ਪੱਗ ਕਿਸੇ ਦੀ ਹੋਰ ਹੈ!
ਮੰਚ ਸੰਚਾਲਨ ਦਾ ਕੰਮ ਜਰਨੈਲ ਸਿੰਘ ਤੱਗੜ ਨੇ ਬਾਖੂਬੀ ਨਿਭਾਇਆ। ਮਈ ਮਹੀਨੇ ਦੀ ਇਕੱਤਰਤਾ 25 ਮਈ ਨੂੰ ਕੋਸੋ ਹਾਲ ਵਿੱਚ ਹੋਵੇਗੀ।
ਖ਼ਬਰ ਸਰੋਤ: ਪੰਜਾਬੀ ਸਾਹਿਤ ਸਭਾ ਕੈਲਗਰੀ

Advertisement

Advertisement