ਪੱਤਰ ਪ੍ਰੇਰਕਭਵਾਨੀਗੜ੍ਹ, 25 ਦਸੰਬਰਸੀਨੀਅਰ ਵੈਟਰਨਰੀ ਅਫਸਰ ਡਾ. ਗਗਨ ਬਜਾਜ ਦੀ ਦੇਖ ਰੇਖ ਹੇਠ ਅੱਜ ਸਿਵਲ ਪਸ਼ੂ ਹਸਪਤਾਲ ਭਵਾਨੀਗੜ੍ਹ ਵਿੱਚ ਬਲਾਕ ਪੱਧਰੀ ਪਸ਼ੂ ਭਲਾਈ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਡਾ. ਗਗਨਦੀਪ ਸਿੰਘ, ਡਾ. ਉਮੇਸ਼ ਕੁਮਾਰ ਪਾਹਵਾ, ਡਾ. ਨਮਰਤਾ ਮਹਿਤਾ, ਡਾ ਅਨੁਰਾਧਾ ਅਤੇ ਡਾ. ਜਸ਼ਨ ਸ਼ਰਮਾ ਨੇ ਪਸ਼ੂਆਂ ਦੀਆਂ ਵੱਖ ਵੱਖ ਬੀਮਾਰੀਆਂ ਦੇ ਲੱਛਣ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਮੂੰਹ ਖੁਰ ਵੈਕਸੀਨ, ਗਲਘੋਟੂ ਵੈਕਸੀਨ, ਐਲਐਸਡੀ ਵੈਕਸੀਨ, ਬੱਕਰੀ ਪਾਲਣ ਅਤੇ ਸੂਰ ਪਾਲਣ ਦੀ ਟ੍ਰੇਨਿੰਗ ਬਾਰੇ ਜਾਣਕਾਰੀ ਦਿੱਤੀ। ਅਖੀਰ ਵਿੱਚ ਹਰਿੰਦਰ ਪਾਲ ਰਤਨ ਨੇ ਕੈਂਪ ਵਿੱਚ ਪਹੁੰਚੇ ਅਧਿਕਾਰੀਆਂ, ਕਰਮਚਾਰੀਆਂ ਅਤੇ ਪਸ਼ੂ ਪਾਲਕਾਂ ਦਾ ਧੰਨਵਾਦ ਕੀਤਾ।