ਪਸ਼ੂ ਪਾਲਣ ਵਿਭਾਗ ਨੇ ਕੈਂਪ ਲਾਇਆ
05:17 AM Dec 31, 2024 IST
ਹੰਢਿਆਇਆ: ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਐਸਕੈਡ ਸਕੀਮ ਅਧੀਨ ਸਿਵਲ ਪਸ਼ੂ ਹਸਪਤਾਲ ਹੰਢਿਆਇਆ ਵਿੱਚ ਜ਼ਿਲ੍ਹਾ ਪੱਧਰੀ ਕੈਂਪ ਲਾਇਆ ਗਿਆ। ਇਸ ਕੈਂਪ ’ਚ ਡਾ. ਰੁਪਿੰਦਰ ਸਿੰਘ ਸਹਾਇਕ ਡਾਇਰੈਕਟਰ ਏਪੀ ਪਸ਼ੂ ਪਾਲਣ ਵਿਭਾਗ ਬਰਨਾਲਾ ਅਤੇ ਡਾ. ਰਾਜੇਸ਼ ਮਲਿਕ ਸਹਾਇਕ ਡਾਇਰੈਕਟਰ ਏਐੱਚ ਨੇ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਵੈਟਰਨਰੀ ਅਫ਼ਸਰ ਹੰਢਿਆਇਆ ਡਾ. ਹਰਮਨਦੀਪ ਕੌਰ ਨੇ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੇ ਰੱਖ-ਰਖਾਅ ਅਤੇ ਵੈਟਰਨਰੀ ਅਫ਼ਸਰ ਤਪਾ ਡਾ. ਅਭਿਨੀਤ ਕੌਰ ਭੱਟੀ ਵੱਲੋਂ ਪਸ਼ੂ ਪਾਲਕਾਂ ਨੂੰ ਜਨੈਟਿਕ ਬਾਮਾਰੀਆਂ ਬਾਰੇ ਦੱਸਿਆ। ਇਸ ਕੈਂਪ ਦੌਰਾਨ ਆਏ ਪਸ਼ੂ ਪਾਲਕਾਂ ਨੂੰ ਮੁਫਤ ਦਵਾਈਆਂ ਵੀ ਵੰਡੀਆਂ ਗਈਆਂ। ਇਸ ਮੌਕੇ ਸੁਰਿੰਦਰ ਸਿੰਘ ਵੀਆਈ ਹੰਢਿਆਇਆ, ਸੁਰਿੰਦਰ ਪਾਲ ਸਿੰਘ ਵੀਆਈ ਖੁੱਡੀ ਕਲਾਂ, ਗੁਰਪ੍ਰੀਤ ਸਿੰਘ ਵੀਆਈ ਰੁੜੇਕੇ ਕਲਾਂ, ਅਮਰਦੀਪ ਸਿੰਘ ਤੇ ਕੇਵਲ ਸਿੰਘ ਦਰਜਾ ਚਾਰ ਤੇ ਵੱਡੀ ਗਿਣਤੀ ’ਚ ਪਸ਼ੂ ਪਾਲਕ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement