ਪਵਨ ਕੁਮਾਰ ਨੇ ਐੱਸਡੀਓ ਦਾ ਅਹੁਦਾ ਸੰਭਾਲਿਆ
05:25 AM May 10, 2025 IST
ਰਾਜਪੁਰਾ: ਪਾਵਰਕੌਮ ਰਾਜਪੁਰਾ ਦੀ ਫੋਕਲ ਪੁਆਇੰਟ ਸਬ ਡਵੀਜ਼ਨ ਦੇ ਨਵੇਂ ਐੱਸਡੀਓ ਪਵਨ ਕੁਮਾਰ ਨੇ ਅੱਜ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ। ਪਵਨ ਕੁਮਾਰ ਨੇ ਐਸਡੀਓ ਜਗੀਰ ਸਿੰਘ ਦੀ ਥਾਂ ਲਈ ਹੈ ਜੋ ਕਿ ਇੱਥੋਂ ਬਦਲ ਕੇ ਸਨੇਟਾ ਚਲੇ ਗਏ ਹਨ। ਜ਼ਿਕਰਯੋਗ ਹੈ ਕਿ ਪਵਨ ਕੁਮਾਰ ਇਸ ਤੋਂ ਪਹਿਲਾਂ ਬਤੌਰ ਜੇਈ ਫਿਰ ਜੇਈ ਵਨ ਵਜੋਂ ਲੰਮਾ ਸਮਾਂ ਰਾਜਪੁਰਾ ਵਿਖੇ ਸੇਵਾਵਾਂ ਦੇ ਚੁੱਕੇ ਹਨ। ਰਾਜਪੁਰਾ ਦੇ ਪਿੰਡ ਸਰਾਏ ਬੰਜਾਰਾ ਦੇ ਰਹਿਣ ਵਾਲੇ ਪਵਨ ਕੁਮਾਰ ਨੇ ਆਪਣੀ ਨੌਕਰੀ ਦੀ ਸ਼ੁਰੂਆਤ ਬਤੌਰ ਲਾਈਨਮੈਨ ਕੀਤੀ ਸੀ ਅਤੇ ਲਾਈਨਮੈਨ ਤੋਂ ਤਰੱਕੀ ਕਰਕੇ ਐੱਸਡੀਓ ਦੇ ਅਹੁਦੇ ਤੱਕ ਪਹੁੰਚੇ ਹਨ। ਇਸ ਮੌਕੇ ਸਵਰਨ ਸਿੰਘ, ਬਲਜੀਤ ਕੁਮਾਰ, ਸੁਖਦੇਵ ਸਿੰਘ, ਗੁਰਦਿਆਲ ਸਿੰਘ ਬੱਬੂ, ਦਰਸ਼ਨ ਸਿੰਘ, ਤਰਸੇਮ ਸਿੰਘ ਨੇ ਹਾਰ ਪਾ ਕੇ ਉਨ੍ਹਾਂ ਨੂੰ ਜੀ ਆਇਆਂ ਕਿਹਾ। -ਨਿੱਜੀ ਪੱਤਰ ਪ੍ਰੇਰਕ
Advertisement
Advertisement