ਪਲਾਟ ’ਤੇ ਕਬਜ਼ਾ ਕਰਨ ਦੇ ਦੋਸ਼ ਹੇਠ ‘ਆਪ’ ਆਗੂ ਗ੍ਰਿਫ਼ਤਾਰ
ਲੁਧਿਆਣਾ, 27 ਦਸੰਬਰ
ਪੀਏਯੂ ਥਾਣੇ ਦੀ ਪੁਲੀਸ ਨੇ ਮਲਹੋਤਰਾ ਰਿਐਲਟੀ ਪ੍ਰਾਈਵੇਟ ਲਿਮਟਿਡ ਰਾਣੀ ਝਾਂਸੀ ਰੋਡ ਘੁਮਾਰ ਮੰਡੀ ਦੀ ਡਾਇਰੈਕਟਰ ਕ੍ਰਾਂਤੀ ਵਢੇਰਾ ਦੀ ਸ਼ਿਕਾਇਤ ’ਤੇ ਅੱਜ ‘ਆਪ’ ਆਗੂ ਬਿੱਟੂ ਭੁੱਲਰ, ਉਸ ਦੇ ਸਾਥੀ ਰਾਜ ਕੁਮਾਰ ਤੇ ਧਰਮਿੰਦਰ ਮਾਸਟਰ ਖ਼ਿਲਾਫ਼ ਪਲਾਟ ’ਤੇ ਕਬਜ਼ਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਕੇ ਬਿੱਟੂ ਭੁੱਲਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਉਸ ਦੇ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਕ੍ਰਾਂਤੀ ਵਢੇਰਾ ਦੀ ਸ਼ਿਕਾਇਤ ਅਨੁਸਾਰ ਉਸ ਨੇ ਹੰਬੜਾ ਰੋਡ ’ਤੇ ਵਪਾਰਕ ਤੇ ਰਿਹਾਇਸ਼ੀ ਪ੍ਰਾਜੈਕਟ ਬਣਾਇਆ ਹੋਇਆ ਹੈ ਜਿਸ ’ਤੇ ਬਿੱਟੂ ਭੁੱਲਰ, ਰਾਜ ਕੁਮਾਰ ਤੇ ਧਰਮਿੰਦਰ ਨੇ ਕਬਜ਼ਾ ਕਰ ਲਿਆ ਹੈ। ਪੁਲੀਸ ਨੇ ਇਸ ਸ਼ਿਕਾਇਤ ’ਤੇ ਜਾਂਚ ਕਰਨ ਮਗਰੋਂ ਬਿੱਟੂ ਭੁੱਲਰ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਂਚ ਅਧਿਕਾਰੀ ਏਐੱਸਆਈ ਅਮਰੀਕ ਸਿੰਘ ਨੇ ਦੱਸਿਆ ਕਿ ਬਿੱਟੂ ਭੁੱਲਰ ਨਾਲ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਤੇ ਉਸ ਦੇ ਸਾਥੀਆਂ ਦੀ ਭਾਲ ਵਿੱਚ ਛਾਪਾਮਾਰੀ ਜਾਰੀ ਹੈ। ਜ਼ਿਕਰਯੋਗ ਹੈ ਕਿ ਬਿੱਟੂ ਭੁੱਲਰ ਦੀ ਪਤਨੀ ਨੇ ਆਮ ਆਦਮੀ ਪਾਰਟੀ ਵੱਲੋਂ ਵਾਰਡ 69 ਤੋਂ ਨਗਰ ਨਿਗਮ ਦੀ ਚੋਣ ਲੜੀ ਸੀ ਅਤੇ ਉਹ ਕਾਂਗਰਸੀ ਉਮੀਦਵਾਰ ਦੀਪਿਕਾ ਸੰਨੀ ਭੱਲਾ ਤੋਂ ਹਾਰ ਗਈ ਸੀ।