ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਰਸ਼ੂਰਾਮ ਜਯੰਤੀ ਮੌਕੇ ਸਮਾਗਮ

05:15 AM May 07, 2025 IST
featuredImage featuredImage

ਜਲੰਧਰ: ਬ੍ਰਾਹਮਣ ਸਭਾ ਆਦਮਪੁਰ ਵੱਲੋਂ ਪ੍ਰਧਾਨ ਗੋਲਡੀ ਦੀ ਦੇਖ-ਰੇਖ ਹੇਠ ਨਾਥ ਦੀ ਕੁਟੀਆਂ ਆਦਮਪੁਰ ਵਿੱਚ ਭਗਵਾਨ ਸ੍ਰੀ ਪਰਸ਼ੂਰਾਮ ਜਯੰਤੀ ਮਨਾਈ ਗਈ। ਇਸ ਮੌਕੇ ਪੰਡਿਤ ਸੁਸ਼ੀਲ ਸ਼ਰਮਾ ਨੇ ਪੂਜਾ ਕਰਵਾਈ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਸਮਾਗਮ ਦੌਰਾਨ ਚੰਦਰਕਾਂਤਾ, ਸੁਦਾਮਾ ਭਗਤ ਤੇ ਉਨ੍ਹਾਂ ਦੇ ਸਹਿਯੋਗੀਆਂ ਵਲੋਂ ਕੀਰਤਨ ਕਰ ਭਗਵਾਨ ਪਰਸ਼ੂਰਾਮ ਦੀ ਮਹਿਮਾ ਦਾ ਗੁਣਗਾਨ ਕੀਤਾ। ਸਵਾਮੀ ਰਾਮ ਭਾਰਤੀ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਧਾਰਮਿਕ ਗਿਆਨ ਦੇਣ ਜਿਸ ਨਾਲ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਵਿਰਸੇ ਨੂੰ ਜਾਣ ਸਕਣ। ਉਨ੍ਹਾਂ ਭਗਵਾਨ ਪਰਸ਼ੂਰਾਮ ਦੀ ਜੀਵਨੀ ਬਾਰੇ ਵੀ ਜਾਣਕਾਰੀ ਦਿੱਤੀ। ਸਮਾਗਮ ਦੌਰਾਨ ਹਾਜ਼ਰ ਸਭਾ ਦੇ ਸਮੂਹ ਮੈਂਬਰਾਂ ਵਲੋਂ ਇੱਕ ਗਰੀਬ ਪਰਿਵਾਰ ਦੀ ਲੜਕੀ ਦੇ ਵਿਆਹ ਲਈ 21 ਹਜ਼ਾਰ ਰੁਪਏ ਦੀ ਸਹਾਇਤਾ ਕੀਤੀ ਗਈ। ਇਸ ਮੌਕੇ ਮੰਗਤ ਰਾਮ ਸ਼ਰਮਾ, ਖਜਾਨਚੀ ਸੁਸ਼ੀਲ ਕੁਮਾਰ ਡੋਗਰਾ, ਸ਼ਾਮ ਸ਼ੁੰਦਰ ਸ਼ਰਮਾ, ਡਾ. ਅਰੁਣ ਸ਼ਰਮਾ, ਪੰਡਿਤ ਜਗਮੋਹਣ ਕੁਮਾਰ ਸ਼ਰਮਾ, ਰਜਿੰਦਰ ਕੁਮਾਰ ਲਾਡੀ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement

Advertisement