ਪਤੰਗ ਉਡਾਉਂਦਾ ਚਾਰ ਸਾਲਾ ਬੱਚਾ ਛੱਤ ਤੋਂ ਡਿੱਗ ਕੇ ਜ਼ਖ਼ਮੀ
05:46 AM Dec 26, 2024 IST
ਪੱਤਰ ਪ੍ਰੇਰਕ
ਪਠਾਨਕੋਟ, 25 ਦਸੰਬਰ
ਪਿੰਡ ਜੰਡਵਾਲ ਵਿੱਚ ਘਰ ਦੀ ਛੱਤ ਉਪਰ ਪਤੰਗ ਉਡਾਉਂਦੇ ਹੋਏ ਇੱਕ ਬੱਚਾ ਛੱਤ ਤੋਂ ਹੇਠਾਂ ਗਲੀ ਵਿੱਚ ਜਾ ਡਿੱਗਾ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਉਸ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਬੱਚੇ ਦੇ ਪਿਤਾ ਅਮਨਦੀਪ ਸ਼ਰਮਾ ਮੁਤਾਬਕ ਉਸ ਦਾ ਬੇਟਾ ਪਾਰਥ ਸ਼ਰਮਾ (4) ਅੱਜ ਸਵੇਰੇ ਘਰ ਦੀ ਛੱਤ ’ਤੇ ਪਤੰਗ ਉਡਾਉਣ ਲੱਗਾ ਜਿਸ ਦਾ ਘਰ ਦੇ ਕਿਸੇ ਵੀ ਮੈਂਬਰ ਨੂੰ ਪਤਾ ਨਹੀਂ ਲੱਗਾ। ਉਸ ਦਾ ਬੇਟਾ ਪਤੰਗ ਉਡਾ ਰਿਹਾ ਸੀ ਤਾਂ ਹੇਠਾਂ ਡਿੱਗ ਗਿਆ ਤਾਂ ਪਰਿਵਾਰਕ ਮੈਂਬਰ ਉਸ ਨੂੰ ਚੁੱਕ ਕੇ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਲਈ ਲੈ ਗਏ। ਹਸਪਤਾਲ ਵਿੱਚ ਡਾਕਟਰਾਂ ਦੀ ਟੀਮ ਨੇ ਬੱਚੇ ਦਾ 4 ਘੰਟੇ ਤੱਕ ਇਲਾਜ ਕੀਤਾ। ਡਾਕਟਰਾਂ ਅਨੁਸਾਰ ਬੱਚੇ ਦੀ ਹਾਲਤ ਖਤਰੇ ਤੋਂ ਬਾਹਰ ਹੈ ਅਤੇ ਉਸ ਸਿਰ ਵਿੱਚ ਖੂਨ ਦੇ ਧੱਬੇ ਬਣ ਗਏ ਹਨ।
Advertisement
Advertisement