ਪਤੀ-ਪਤਨੀ ਨਸ਼ੀਲੇ ਪਦਾਰਥ ਸਣੇ ਕਾਬੂ
05:08 AM Jun 09, 2025 IST
ਚਮਕੌਰ ਸਾਹਿਬ: ਇੱਥੇ ਪੁਲੀਸ ਨੇ ਪਿੰਡ ਫ਼ਤਿਹਪੁਰ ਵਾਸੀ ਪਤੀ-ਪਤਨੀ ਕੋਲੋਂ 30 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ। ਥਾਣਾ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਏਐੱਸਆਈ ਸ਼ਿੰਦਰਪਾਲ ਵੱਲੋਂ ਹੌਲਦਾਰ ਸੁਰਿੰਦਰ ਸਿੰਘ, ਸਿਪਾਹੀ ਇੰਦਰਜੀਤ ਸਿੰਘ, ਮਹਿਲਾ ਸਿਪਾਹੀ ਕਿਰਨਵੀਰ ਕੌਰ ਅਤੇ ਊਸ਼ਾ ਰਾਣੀ ਸਣੇ ਸ਼ੱਕੀਆਂ ਨੂੰ ਕਾਬੂ ਕਰਨ ਲਈ ਜਦੋਂ ਪਿੰਡ ਡੱਲਾ ਦੇ ਬੱਸ ਸਟੈਂਡ ਵਿੱਚ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪਤਾ ਲੱਗਾ ਕਿ ਪਰਮਜੀਤ ਸਿੰਘ ਉਰਫ਼ ਬਿੱਲੂ ਆਪਣੀ ਪਤਨੀ ਪਰਮਜੀਤ ਕੌਰ ਨਾਲ ਮਿਲ ਕੇ ਨਸ਼ਾ ਤਸਕਰੀ ਕਰਦਾ ਹੈ। ਇਸ ਸਬੰਧੀ ਸੂਚਨਾ ਦੇ ਆਧਾਰ ’ਤੇ ਜਦੋਂ ਏਐੱਸਆਈ ਸ਼ਿੰਦਰਪਾਲ ਸਿੰਘ ਤੇ ਪੁਲੀਸ ਪਾਰਟੀ ਵੱਲੋਂ ਪਿੰਡ ਫਤਿਹਪੁਰ ਵਿੱਚ ਪਿੰਡ ਦੇ ਮੋਹਤਬਰ ਵਿਅਕਤੀਆਂ ਦੀ ਹਾਜ਼ਰੀ ਵਿੱਚ ਪਰਮਜੀਤ ਸਿੰਘ ਉਰਫ ਬਿੱਲੂ ਦੇ ਘਰ ਦੀ ਚੈਕਿੰਗ ਕੀਤੀ ਗਈ ਤਾਂ ਉਨ੍ਹਾਂ ਕੋਲੋਂ 30 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। -ਨਿੱਜੀ ਪੱਤਰ ਪ੍ਰੇਰਕ
Advertisement
Advertisement