ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਤਨੀ ਦੇ ਧੋਖੇ ਕਾਰਨ ਨੌਜਵਾਨ ਨੇ ਫਾਹਾ ਲਿਆ

05:41 AM May 31, 2025 IST
featuredImage featuredImage

ਬਠਿੰਡਾ (ਮਨੋਜ ਸ਼ਰਮਾ):

Advertisement

ਇਸ ਸ਼ਹਿਰ ਦੀ ਸ਼ਕਤੀ ਵਿਹਾਰ ਕਲੋਨੀ ਵਿੱਚ ਰਾਤ ਮਾਨਿਸਕ ਤਣਾਅ ਕਾਰਨ 32 ਸਾਲਾ ਨੌਜਵਾਨ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਰਵਨੀਤ ਸਿੰਘ ਪੁੱਤਰ ਅਮਰ ਸਿੰਘ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਰਵਨੀਤ ਦਾ ਸਾਲ 2018 ਵਿੱਚ ਵਿਆਹ ਹੋਇਆ ਸੀ। ਉਸ ਨੇ ਆਪਣਾ ਘਰ ਵੇਚ ਕੇ ਅਤੇ ਸੋਨੇ ਦੇ ਗਹਿਣਿਆਂ ’ਤੇ ਕਰਜ਼ਾ ਲੈ ਕੇ ਪਤਨੀ ਨੂੰ ਆਸਟਰੇਲੀਆ ਭੇਜਿਆ ਸੀ। ਰਵਨੀਤ ਦੀ ਪਤਨੀ ਨੇ ਉੱਥੇ ਪਹੁੰਚਣ ਤੋਂ ਬਾਅਦ ਪਤੀ ਨਾਲ ਸਾਰੇ ਸੰਪਰਕ ਤੋੜ ਲਏ ਸਨ। ਇਸ ਕਾਰਨ ਨੌਜਵਾਨ ਪ੍ਰੇਸ਼ਾਨ ਰਹਿਣ ਲੱਗਿਆ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਰਵਨੀਤ ਨੇ ਘਰ ਦਾ ਕਮਰਾ ਅੰਦਰੋਂ ਬੰਦ ਕਰ ਲਿਆ। ਕਾਫ਼ੀ ਸਮਾਂ ਬੀਤਣ ’ਤੇ ਵੀ ਜਦੋਂ ਉਹ ਬਾਹਰ ਨਾ ਆਇਆ ਤਾਂ ਪਰਿਵਾਰਕ ਮੈਂਬਰਾਂ ਨੇ ਦਰਵਾਜ਼ਾ ਤੋੜਿਆ ਤਾਂ ਦੇਖਿਆ ਕਿ ਰਵਨੀਤ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਪੁਲੀਸ ਨੇ ਲਾਸ਼ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ।

Advertisement
Advertisement