ਪਡਿਆਲਾ ਦੇ ਪ੍ਰਭ ਆਸਰਾ ਸੰਸਥਾ ਵਿੱਚ ਲੋਹੜੀ ਮਨਾਈ
ਪੱਤਰ ਪ੍ਰੇਰਕ
ਕੁਰਾਲੀ, 13 ਜਨਵਰੀ
ਸਥਾਨਕ ਕੌਂਸਲ ਦੀ ਹੱਦ ’ਚ ਪੈਂਦੇ ਪਿੰਡ ਪਡਿਆਲਾ ਦੇ ‘ਪ੍ਰਭ ਆਸਰਾ’ ਵਿਖੇ ਮੰਦਬੁੱਧੀ, ਲਵਾਰਿਸਾਂ ਤੇ ਨਿਆਸਰੇ ਲੋਕਾਂ ਦੀ ਲੋਹੜੀ ਬੜੇ ਹੀ ਧੂਮ-ਧਾਮ ਨਾਲ ਮਨਾਈ ਗਈ। ਬਾਬਾ ਗਾਜ਼ੀ ਦਾਸ ਕਲੱਬ ਰੋਡਮਾਜਰਾ-ਚੱਕਲਾਂ ਵਲੋਂ ਇਸ ਸਬੰਧੀ ਰੰਗਾਰੰਗ ਪ੍ਰੋਗਰਾਮ ਸੰਸਥਾ ਦੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ।
ਕਲੱਬ ਦੇ ਪ੍ਰਧਾਨ ਤੇ ਖੇਡ ਪ੍ਰਮੋਟਰ ਦਵਿੰਦਰ ਸਿੰਘ ਬਾਜਵਾ ਅਤੇ ਸੰਸਥਾ ਦੇ ਪ੍ਰਬੰਧਕ ਸ਼ਮਸ਼ੇਰ ਸਿੰਘ ਪਡਿਆਲਾ ਦੀ ਅਗਵਾਈ ਹੇਠ ਲੋਹੜੀ ਬਾਲੀ ਗਈ ਅਤੇ ਸੰਸਥਾ ਵਿੱਚ ਰਹਿ ਰਹੇ ਪ੍ਰਾਣੀਆਂ ਨਾਲ ਲੋਹੜੀ ਦੀ ਖੁਸ਼ੀ ਸਾਂਝੀ ਕੀਤੀ ਗਈ। ਦਵਿੰਦਰ ਸਿੰਘ ਬਾਜਵਾ ਤੇ ਹੋਰਨਾਂ ਪਤਵੰਤਿਆਂ ਨੇ ਇਨ੍ਹਾਂ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਗਾਇਕ ਕਲਾਕਾਰਾਂ ਬਲਵੀਰ ਸੂਫ਼ੀ, ਮੰਨਤ ਨੂਰ, ਜਸਮੇਰ ਮੀਆਂਪੁਰੀ, ਉਮਿੰਦਰ ਓਮਾ, ਰੂਮੀ ਕੁਰਾਲੀ ਆਦਿ ਨੇ ਗੀਤਾਂ ਰਾਹੀਂ ਮਨੋਰੰਜਨ ਕੀਤਾ। ਸੰਸਥਾ ਦੇ ਮੁੱਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਨੇ ਬਾਬਾ ਗਾਜ਼ੀ ਦਾਸ ਕਲੱਬ ਦੇ ਮੈਂਬਰਾਂ ਤੇ ਹੋਰਨਾ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸ਼ਮਸ਼ੇਰ ਸਿੰਘ ਪਡਿਆਲਾ, ਬੀਬੀ ਰਾਜਿੰਦਰ ਕੌਰ ਪਡਿਆਲਾ, ਐੱਸਡੀਐੱਮ ਗੁਰਵਿੰਦਰ ਸਿੰਘ, ਡੀਐੱਸਪੀ ਮੁਹਾਲੀ ਹਰਮਿਸਰਨ ਸਿੰਘ ਬੱਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕੁਰਾਲੀ ਕੌਂਸਲ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਆਦਿ ਹਾਜ਼ਰ ਸਨ।