ਪਠਾਨਕੋਟ ਸ਼ਹਿਰ ਅੰਦਰ ਸੀਤ ਲਹਿਰ ਕਾਰਨ ਜਨ-ਜੀਵਨ ਪ੍ਰਭਾਵਿਤ
07:40 AM Jan 01, 2025 IST
ਪੱਤਰ ਪ੍ਰੇਰਕ
ਪਠਾਨਕੋਟ, 31 ਦਸੰਬਰ
ਪਠਾਨਕੋਟ ਸ਼ਹਿਰ ਅੰਦਰ ਸੀਤ ਲਹਿਰ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਅੱਜ ਪਠਾਨਕੋਟ ਜ਼ਿਲ੍ਹੇ ਦੇ ਪੇਂਡੂ ਖੇਤਰਾਂ ਵਿੱਚ ਜਿੱਥੇ ਧੁੰਦ ਛਾਈ ਰਹੀ, ਉੱਥੇ ਪਠਾਨਕੋਟ ਸ਼ਹਿਰ ਅੰਦਰ ਸਾਰਾ ਦਿਨ ਸੂਰਜ ਵੀ ਨਾ ਨਿਕਲਿਆ ਪਰ ਬਾਅਦ ਦੁਪਹਿਰ ਸੀਤ ਲਹਿਰ ਇੰਨੀ ਵਧ ਗਈ ਕਿ ਲੋਕ ਆਪਣੇ ਘਰਾਂ ਅੰਦਰ ਰਹਿਣ ਲਈ ਮਜਬੂਰ ਹੋ ਗਏ। ਇਸ ਨਾਲ ਜਨਜੀਵਨ ਪ੍ਰਭਾਵਿਤ ਹੋ ਗਿਆ ਅਤੇ ਬਾਜ਼ਾਰਾਂ ਵਿੱਚ ਰੌਣਕ ਗਾਇਬ ਹੀ ਰਹੀ। ਦੁਕਾਨਦਾਰਾਂ ਨੇ ਠੰਢ ਤੋਂ ਬਚਣ ਲਈ ਜਗ੍ਹਾ-ਜਗ੍ਹਾ ਅਲਾਵਾਂ ਦਾ ਸਹਾਰਾ ਲਿਆ ਤੇ ਉਨ੍ਹਾਂ ਵਿੱਚ ਅੱਗ ਬਾਲੀ। ਅੱਜ ਜ਼ਿਆਦਾਤਰ ਤਾਪਮਾਨ 15.2 ਡਿਗਰੀ ਸੈਲਸੀਅਸ ਅਤੇ ਨਿਊਨਤਮ ਤਾਪਮਾਨ 9.4 ਡਿਗਰੀ ਸੈਲਸੀਅਸ ਰਿਹਾ। ਸੀਤ ਲਹਿਰ ਕਾਰਨ ਗੁੜ ਤੇ ਤਿਲਾਂ ਦੀਆਂ ਬਣੀਆਂ ਚੀਜ਼ਾਂ ਅਤੇ ਮੁੰਗਫਲੀ ਦੀ ਮੰਗ ਬਹੁਤ ਵਧ ਗਈ ਹੈ। ਮਾਹਿਰਾਂ ਮੁਤਾਬਕ ਠੰਢ ਦਾ ਮਹੀਨਾ ਹੈਲਦੀ (ਸਿਹਤਮੰਦ) ਸੀਜ਼ਨ ਹੁੰਦਾ ਹੈ।
Advertisement
Advertisement