ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਠਾਨਕੋਟ ਦੀ ਧੀ ਦੀਕਸ਼ਾ ਲੈਫਟੀਨੈਂਟ ਬਣੀ

05:26 AM May 28, 2025 IST
featuredImage featuredImage
ਦੀਕਸ਼ਾ ਨਾਲ ਖੜ੍ਹੇ ਹੋਏ ਉਸ ਦੇ ਪਿਤਾ ਪਵਨ ਕੁਮਾਰ ਅਤੇ ਹੋਰ।

ਐੱਨਪੀ ਧਵਨ
ਪਠਾਨਕੋਟ, 27 ਮਈ
ਸ਼ਹਿਰ ਦੇ ਸਰਾਈਂ ਮੁਹੱਲਾ ਦੀ ਰਹਿਣ ਵਾਲੀ ਅਤੇ ਕਾਰੋਬਾਰੀ ਪਵਨ ਕੁਮਾਰ (ਡਿਪਲੂ) ਦੀ ਧੀ ਦੀਕਸ਼ਾ ਨੇ ਆਲ ਇੰਡੀਆ ਸੀਡੀਐੱਸ (ਕੰਬਾਈਂਡ ਡਿਫੈਂਸ ਸਰਵਿਸਜ਼) ਵਿੱਚ ਅੱਠਵਾਂ ਸਥਾਨ ਪ੍ਰਾਪਤ ਕਰਕੇ ਆਪਣੇ ਮਾਪਿਆਂ ਅਤੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ। ਦੀਕਸ਼ਾ ਦੇ ਪਠਾਨਕੋਟ ਪੁੱਜਣ ’ਤੇ ਉਸ ਨੂੰ ਘਰ ਵਿੱਚ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ।
ਇਸ ਮੌਕੇ ਪਿਤਾ ਪਵਨ ਕੁਮਾਰ ਅਤੇ ਤਾਇਆ ਰਵੀ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਧੀ ਦੀਕਸ਼ਾ ’ਤੇ ਮਾਣ ਹੈ, ਜਿਸ ਨੇ ਇਹ ਮੁਕਾਮ ਹਾਸਲ ਕਰ ਕੇ ਆਪਣਾ ਅਤੇ ਉਨ੍ਹਾਂ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦੀਕਸ਼ਾ ਨੇ 10ਵੀਂ ਕਲਾਸ ਕਰਾਈਸਟ ਦਾ ਕਿੰਗ ਕਾਨਵੈਂਟ ਸਕੂਲ ਪਠਾਨਕੋਟ ਵਿੱਚੋਂ ਪਾਸ ਕੀਤੀ ਤੇ ਫਿਰ 10 2 ਕਲਾਸ ਐੱਮਡੀਕੇ ਆਰੀਆ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਤੋਂ ਕੀਤੀ ਅਤੇ ਬਾਅਦ ਵਿੱਚ ਪੰਜਾਬ ਸਰਕਾਰ ਦੇ ਮਾਈ ਭਾਗੋ ਆਰਮਡ ਫੋਰਸਿਜ਼ ਪਰੈਪਰੇਟਰੀ ਇੰਸਟੀਚਿਊਟ ਮੋਹਾਲੀ ਤੋਂ ਗਰੈਜੂਏਸ਼ਨ ਕੀਤੀ।
ਦੀਕਸ਼ਾ ਨੇ ਕਿਹਾ ਕਿ ਉਸ ਨੇ ਬਹੁਤ ਸਖਤ ਮਿਹਨਤ ਕੀਤੀ ਹੈ ਅਤੇ ਇਸ ਮੀਲ ਪੱਥਰ ਨੂੰ ਪ੍ਰਾਪਤ ਕਰਨ ਤੋਂ ਬਾਅਦ ਹੁਣ ਉਸ ਦੀ ਅਕਤੂਬਰ ਵਿੱਚ ਟ੍ਰੇਨਿੰਗ ਚੇਨਈ ਵਿੱਚ ਹੋਵੇਗੀ। ਇਸ ਤੋਂ ਬਾਅਦ ਉਸ ਨੂੰ ਲੈਫਟੀਨੈਂਟ ਦੇ ਅਹੁਦੇ ਨਾਲ ਸਨਮਾਨਿਤ ਕੀਤਾ ਜਾਵੇਗਾ। ਉਸ ਨੇ ਕਿਹਾ ਕਿ ਹੁਣ ਅਗਲੀ ਵਾਰ ਉਹ ਫੌਜ ਦੀ ਵਰਦੀ ਵਿੱਚ ਆਵੇਗੀ। ਇਸ ਮੌਕੇ ਕੇਂਦਰੀ ਮਹਾਜਨ ਸਭਾ ਦੇ ਪ੍ਰਧਾਨ ਨਿਤਿਨ ਮਹਾਜਨ ਲਾਡੀ, ਸਾਬਕਾ ਲਾਇਨ ਕਲੱਬ ਪ੍ਰਧਾਨ ਧੀਰਜ ਮਹਾਜਨ, ਸੁਸ਼ੀਲ ਗੁਪਤਾ, ਅਨੁਭਵ ਮਹਾਜਨ ਸਮੇਤ ਇਲਾਕੇ ਦੇ ਸੈਂਕੜੇ ਲੋਕਾਂ ਨੇ ਵਿਦਿਆਰਥਣ ਦੀਕਸ਼ਾ ਨੂੰ ਮੂੰਹ ਮਿੱਠਾ ਕਰਕੇ ਅਤੇ ਹਾਰ ਪਾ ਕੇ ਸਨਮਾਨਿਤ ਕੀਤਾ।

Advertisement

 

Advertisement
Advertisement