ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਠਾਨਕੋਟ ਏਅਰਬੇਸ ’ਤੇ ਹਮਲਾ ਭਾਰਤੀ ਫ਼ੌਜ ਵੱਲੋਂ ਨਾਕਾਮ

05:03 AM May 11, 2025 IST
featuredImage featuredImage
ਪਠਾਨਕੋਟ ਏਅਰਬੇਸ ਨੇੜੇ ਅਸਮਾਨ ਵਿੱਚ ਉੱਡਦੇ ਹੋਏ ਡਰੋਨ।

ਐੱਨਪੀ ਧਵਨ
ਪਠਾਨਕੋਟ, 10 ਮਈ
ਭਾਰਤ ਨਾਲ ਚੱਲ ਰਹੇ ਤਣਾਅ ਕਰ ਕੇ ਅੱਜ ਸਵੇਰੇ ਪਾਕਿਸਤਾਨ ਨੇ ਪਠਾਨਕੋਟ ਏਅਰਬੇਸ ’ਤੇ ਡਰੋਨਾਂ ਅਤੇ ਮਿਜ਼ਾਈਲਾਂ ਦਾਗਣੀਆਂ ਸ਼ੁਰੂ ਕਰ ਦਿੱਤੀਆਂ, ਜਿਨ੍ਹਾਂ ਨੂੰ ਭਾਰਤੀ ਫੌਜ ਨੇ ਅਸਮਾਨ ਵਿੱਚ ਹੀ ਨਸ਼ਟ ਕਰ ਕੇ ਹਮਲੇ ਨੂੰ ਬੇਅਸਰ ਕਰ ਦਿੱਤਾ। ਮੌਜੂਦਾ ਤਣਾਅ ਦੌਰਾਨ ਅੱਜ ਪਾਕਿਸਤਾਨ ਨੇ ਤੀਜੀ ਵਾਰ ਪਠਾਨਕੋਟ ਏਅਰਬੇਸ ਨੂੰ ਨਿਸ਼ਾਨਾ ਬਣਾਇਆ ਅਤੇ ਅੱਜ ਦਾ ਇਹ ਹਮਲਾ ਸਭ ਤੋਂ ਵੱਡਾ ਸੀ ਪਰ ਸੁਰੱਖਿਆ ਬਲਾਂ ਦੀ ਚੌਕਸੀ ਕਾਰਨ ਏਅਰਬੇਸ ਪੂਰੀ ਤਰ੍ਹਾਂ ਸੁਰੱਖਿਅਤ ਹੈ।
ਅੱਜ ਸਵੇਰੇ ਜਦੋਂ ਹਮਲਾ ਹੋਇਆ ਤਾਂ ਲੋਕ ਛੱਤਾਂ ’ਤੇ ਚੜ੍ਹ ਗਏ ਅਤੇ ਉਨ੍ਹਾਂ ਅਸਮਾਨ ਵਿੱਚ ਉੱਡਦੇ ਡਰੋਨਾਂ ਤੇ ਮਿਜ਼ਾਈਲਾਂ ਦੇਖੀਆਂ। ਜਦੋਂ ਭਾਰਤੀ ਫੌਜ ਡਰੋਨਾਂ ਤੇ ਮਿਜ਼ਾਈਲਾਂ ਨੂੰ ਅਸਮਾਨ ਵਿੱਚ ਫੁੰਡ ਰਹੀ ਸੀ ਤਾਂ ਕਈ ਥਾਵਾਂ ’ਤੇ ਧੂੰਆਂ ਹੀ ਧੂੰਆਂ ਦੇਖਿਆ ਗਿਆ। ਲੰਘੀ ਰਾਤ 8 ਵਜੇ ਤੋਂ ਪਾਕਿਸਤਾਨ ਨੇ ਪਠਾਨਕੋਟ ਦੇ ਮਾਮੂਨ ਮਿਲਟਰੀ ਸਟੇਸ਼ਨ ਵੱਲ ਮਿਜ਼ਾਈਲਾਂ ਅਤੇ ਡਰੋਨ ਦਾਗਣੇ ਸ਼ੁਰੂ ਕਰ ਦਿੱਤੇ ਸਨ ਅਤੇ ਇਹ ਹਮਲੇ ਰਾਤ 10 ਵਜੇ ਤੱਕ ਜਾਰੀ ਰਹੇ। ਅੱਜ ਸਵੇਰੇ 4.20 ਵਜੇ ਵਜੇ ਤੋਂ ਸਵੇਰੇ 7.30 ਵਜੇ ਤੱਕ ਪਾਕਿਸਤਾਨ ਨੇ ਪਠਾਨਕੋਟ ਏਅਰਬੇਸ ’ਤੇ ਮੁੜ ਤੋਂ ਹਮਲਾ ਕੀਤਾ। ਇਸ ਹਮਲੇ ਦੌਰਾਨ ਪਾਕਿਸਤਾਨ ਦੇ ਇੱਕ ਡਰੋਨ ਦਾ ਮਲਬਾ ਏਅਰਬੇਸ ਦੇ ਨਾਲ ਲੱਗਦੇ ਪਿੰਡ ਮਾਜਰਾ ਵਿੱਚ ਡਿੱਗਿਆ। ਇਸੇ ਤਰ੍ਹਾਂ ਇੱਕ ਡਰੋਨ ਡਮਟਾਲ ਦੀਆਂ ਪਹਾੜੀਆਂ ਵਿੱਚ ਫੁੰਡਿਆ ਗਿਆ। ਇਸ ਦੌਰਾਨ ਵੀ ਕਾਫੀ ਧੂੰਆਂ ਹੋ ਗਿਆ ਅਤੇ ਨਾਲ ਲੱਗਦੇ ਘਰ ਦੀਆਂ ਖਿੜਕੀਆਂ ਤੇ ਸ਼ੀਸ਼ੇ ਟੁੱਟ ਗਏ। ਘਰ ਵਿੱਚ ਰਹਿ ਰਿਹਾ ਪਰਿਵਾਰ ਕਾਫੀ ਘਬਰਾ ਗਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਪਠਾਨਕੋਟ ਨੇੜਲੇ ਪਿੰਡ ਭਨਵਾਲ ਵਿੱਚ ਅੱਜ ਸਵੇਰੇ ਮੋਰਟਾਰ ਦਾ ਇਕ ਗੋਲਾ ਇੱਕ ਘਰ ਦੀ ਛੱਤ ’ਤੇ ਆ ਡਿੱਗਿਆ, ਜਿਸ ਨਾਲ ਛੱਤ ਵਿੱਚ ਮਘੋਰਾ ਹੋ ਗਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਸੇ ਤਰ੍ਹਾਂ ਮਾਧੋਪੁਰ ਨੇੜਲੇ ਪਿੰਡ ਕਮਵਾਲ ਨੇੜੇ ਸ਼ਾਹਪੁਰਕੰਢੀ ਡੈਮ ਦਾ ਪਾਵਰ ਹਾਊਸ ਬਣਾ ਰਹੀ ਕੰਪਨੀ ਓਮਿਲ ਦੀ ਕੰਮ ਵਾਲੀ ਥਾਂ ’ਤੇ ਮੋਰਟਾਰ ਗੋਲੇ ਦਾ ਖੋਲ ਮਿਲਣ ਨਾਲ ਹਫੜਾ-ਦਫੜੀ ਮਚ ਗਈ। ਇਸ ਦੌਰਾਨ ਉੱਥੇ ਕੰਮ ਕਰ ਰਹੇ ਕੰਪਨੀ ਦੇ ਪਰਵਾਸੀ ਮਜ਼ਦੂਰ ਕੰਮ ਛੱਡ ਕੇ ਆਪਣੇ ਸੂਬੇ ਵੱਲ ਰਵਾਨਾ ਹੋ ਗਏ। ਇਸੇ ਤਰ੍ਹਾਂ ਪਿੰਡ ਘੋਹ ਵਿੱਚ ਅੱਜ ਸਵੇਰੇ 6 ਵਜੇ ਦੇ ਕਰੀਬ ਇੱਕ ਨਿਕਾਸੀ ਨਾਲੇ ਵਿੱਚ ਇੱਕ ਬੰਬਨੁਮਾ ਵਸਤੂ ਪਈ ਮਿਲੀ। ਇਸੇ ਦੌਰਾਨ ਬਨੀਲੋਧੀ ਅੱਡਾ ਸੁੰਦਰਚੱਕ ਵਿਖੇ ਅੱਜ ਇੱਕ ਬੰਬਨੁਮਾ ਵਸਤੂ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਪਠਾਨਕੋਟ ਵਿੱਚ ਪ੍ਰਸ਼ਾਸਨ ਨੇ ਹਮਲੇ ਨੂੰ ਲੈ ਕੇ ਅੱਜ ਸਵੇਰੇ ਰੈੱਡ ਅਲਰਟ ਜਾਰੀ ਕਰ ਦਿੱਤਾ।

Advertisement

ਬਠਿੰਡਾ ਏਅਰਫੋਰਸ ਸਟੇਸ਼ਨ ’ਤੇ ਮਿਜ਼ਾਈਲ ਹਮਲੇ ਤੋਂ ਬਾਅਦ ਹਾਈ ਰੈੱਡ ਅਲਰਟ

ਬਠਿੰਡਾ (ਮਨੋਜ ਸ਼ਰਮਾ): ਭਾਰਤ ਤੇ ਪਾਕਿਸਤਾਨ ਵਿਚਾਲੇ ਵਧੇ ਤਣਾਅ ਦਰਮਿਆਨ ਬਠਿੰਡਾ ਇੱਕ ਵਾਰ ਫਿਰ ਤੋਂ ਦੁਸ਼ਮਣ ਦੇ ਨਿਸ਼ਾਨੇ ’ਤੇ ਆ ਗਿਆ। ਬੀਤੇ ਦਿਨ ਬਠਿੰਡਾ ਏਅਰਫੋਰਸ ਸਟੇਸ਼ਨ ’ਤੇ ਹੋਏ ਮਿਜ਼ਾਈਲ ਹਮਲੇ ਤੋਂ ਬਾਅਦ ਰੱਖਿਆ ਮੰਤਰਾਲੇ ਅਤੇ ਫੌਜੀ ਅਧਿਕਾਰੀਆਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਪੁਸ਼ਟੀ ਕੀਤੀ ਕਿ ਊਧਮਪੁਰ ਸਮੇਤ ਪੰਜਾਬ ਦੇ ਪਠਾਨਕੋਟ ਅਤੇ ਬਠਿੰਡਾ ਹਵਾਈ ਅੱਡਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਹਮਲੇ ਤੋਂ ਤੁਰੰਤ ਬਾਅਦ, ਬਠਿੰਡਾ ਵਿੱਚ ਹਾਈ ਰੈੱਡ ਅਲਰਟ ਐਲਾਨ ਦਿੱਤਾ ਗਿਆ। ਏਅਰਬੇਸ ਦੀ ਅੰਦਰ ਅਤੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ।

Advertisement
Advertisement