ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਟਿਆਲਾ ਸ਼ਹਿਰ ’ਚੋਂ ਜਲਦ ਬਾਹਰ ਜਾਣਗੀਆਂ ਡੇਅਰੀਆਂ: ਮੇਅਰ

04:51 AM Jun 11, 2025 IST
featuredImage featuredImage
ਡੇਅਰੀ ਮਾਲਕਾਂ ਨਾਲ ਮੀਟਿੰਗ ਦੌਰਾਨ ਮੇਅਰ ਕੁੰਦਨ ਗੋਗੀਆ ਤੇ ਕਮਿਸ਼ਨਰ ਪਰਮਵੀਰ ਸਿੰਘ।

ਸਰਬਜੀਤ ਸਿੰਘ ਭੰਗੂ

Advertisement

ਪਟਿਆਲਾ, 10 ਜੂਨ
ਮੇਅਰ ਕੁੰਦਨ ਗੋਗੀਆ ਅਤੇ ਨਿਗਮ ਕਮਿਸ਼ਨਰ ਪਰਮਵੀਰ ਸਿੰਘ ਦੀ ਪ੍ਰਧਾਨਗੀ ਹੇਠ ਡੇਅਰੀ ਮਾਲਕਾਂ ਦੀ ਮੀਟਿੰਗ ਹੋਈ ਜਿਸ ਦੌਰਾਨ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਹਨ। ਇਸ ਤਹਿਤ ਦੋ-ਤਿੰਨ ਮਹੀਨਿਆਂ ਵਿੱਚ ਸੰਪੂਰਨ ਤੌਰ ’ਤੇ ਸ਼ਹਿਰ ਦੀਆਂ ਸਾਰੀਆਂ ਡੇਅਰੀਆਂ ਅਬਲੋਵਾਲ ਵਿੱਚ ਬਣੇ ਡੇਅਰੀ ਪ੍ਰਾਜੈਕਟ ਵਿੱਚ ਸ਼ਿਫਟ ਹੋ ਜਾਣਗੀਆਂ। ਡੇਅਰੀ ਮਾਲਕ ਨਗਰ ਨਿਗਮ ਨਾਲ ਸਮਝੌਤਾ ਕਰਨ ਲਈ ਤਿਆਰ ਹੋ ਗਏ ਹਨ। ਡੇਅਰੀ ਮਾਲਕਾਂ ਦੀ ਯੂਨੀਅਨ ਨੇ ਵੀ ਵਿਸ਼ਵਾਸ ਦਿਵਾਇਆ ਕਿ ਜਲਦੀ ਹੀ ਐਗਰੀਮੈਂਟ ਸਾਈਨ ਕਰ ਕੇ ਨਗਰ ਨਿਗਮ ਨੂੰ ਜਮ੍ਹਾਂ ਕਰਵਾ ਦਿੱਤੇ ਜਾਣਗੇ।
ਮੇਅਰ ਨੇ ਮੀਟਿੰਗ ਉਪਰੰਤ ਕਿਹਾ ਕਿ ਅਬਲੋਵਾਲ ਵਿੱਚ 21.26 ਏਕੜ ਰਕਬੇ ’ਚ ਤਿਆਰ ਕੀਤਾ ਗਿਆ ਡੇਅਰੀ ਪ੍ਰਾਜੈਕਟ ਚੰਗਾ ਸਾਬਤ ਹੋਵੇਗਾ। ਇਸ ਵਿੱਚ ਨਿਗਮ ਵੱਲੋਂ 27 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸ ਨਾਲ ਜਿੱਥੇ ਡੇਅਰੀ ਮਾਲਕਾਂ ਨੂੰ ਫਾਇਦਾ ਹੋਵੇਗਾ ਉੱਥੇ ਹੀ ਸ਼ਹਿਰ ਵਾਸੀਆਂ ਨੂੰ ਵੀ ਗੋਬਰ ਕਾਰਨ ਆਉਣ ਵਾਲੀ ਦਿੱਕਤ ਤੋਂ ਮੁਕਤ ਹੋਣਗੇ। ਉਨ੍ਹਾਂ ਕਿਹਾ ਕਿ ਨਿਗਮ ਨੂੰ ਰੋਜ਼ਾਨਾ ਸੀਵਰੇਜ ਲਾਈਨਾਂ ਦੇ ਬਲਾਕ ਹੋਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ ਜਿਸ ਕਾਰਨ ਸੁਪਰ ਸਕਰ ਮਸ਼ੀਨਾਂ ਦੀ ਵਰਤੋਂ ਕਰ ਕੇ 20 ਕਿਲੋਮੀਟਰ ਲੰਬੀਆਂ ਸੀਵਰੇਜ ਲਾਈਨਾਂ ਨੂੰ ਸਾਫ਼ ਕਰਨ ਲਈ ਜਨਤਕ ਫੰਡਾਂ ਵਿੱਚੋਂ ਪੈਸਾ ਖਰਚ ਕੀਤਾ ਜਾ ਰਿਹਾ ਸੀ।

ਐਫਲੂਐਂਟ ਟਰੀਟਮੈਂਟ ਪਲਾਂਟ ਨਾਲ ਸੀਵਰੇਜ ਬੰਦ ਨਹੀਂ ਹੋਣਗੇ
ਮੇਅਰ ਕੁੰਦਨ ਗੋਗੀਆ ਨੇ ਐਫਲੂਐਂਟ ਟਰੀਟਮੈਂਟ ਪਲਾਂਟ ਬਾਰੇ ਕਿਹਾ ਕਿ ਇਸ ਪਲਾਂਟ ਨਾਲ ਗੋਹੇ ਕਾਰਨ ਸੀਵਰੇਜ ਬੰਦ ਨਹੀਂ ਹੋਣਗੇ। ਇਸ ਤੋਂ ਇਲਾਵਾ ਡੇਅਰੀ ਮਾਲਕਾਂ ਲਈ ਪਾਣੀ ਦਾ ਉਚਿਤ ਪ੍ਰਬੰਧ, ਲਾਈਟ, ਮਿਲਕ ਕੁਲੈਕਸ਼ਨ ਸੈਂਟਰ ਅਤੇ ਅਜਿਹੀਆਂ ਹੋਰ ਸੁਵਿਧਾਵਾਂ ਵੀ ਮਿਲਣਗੀਆਂ। ਲੋਨ ਸਬੰਧੀ ਡੇਅਰੀ ਮਾਲਕਾਂ ਅਤੇ ਬੈਂਕ ਦਾ ਤਾਲਮੇਲ ਕਰਵਾ ਦਿੱਤਾ ਗਿਆ ਹੈ।

Advertisement

ਲੋਕਾਂ ਨੂੰ ਗੁਮਰਾਹ ਕਰ ਕੇ ਕੰਮ ਕਰਾਉਣ ਵਾਲਿਆਂ ’ਤੇ ‘ਭਖੇ’ ਮੇਅਰ
ਪਟਿਆਲਾ (ਖੇਤਰੀ ਪ੍ਰਤੀਨਿਧ): ਮੇਅਰ ਕੁੰਦਨ ਗੋਗੀਆ ਨੇ ਲੋਕਾਂ ਨੂੰ ਗੁੰਮਰਾਹ ਕਰ ਕੇ ਨਗਰ ਨਿਗਮ ਵਿੱਚ ਕੰਮ ਕਰਵਾਉਣ ਵਾਲੇ ਦਲਾਲਾਂ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਦਲਾਲਾਂ ਤੇ ਵਿਚੋਲਿਆਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਅਜਿਹੀ ਪ੍ਰਥਾ ਤੋਂ ਦੂਰ ਰਿਹਾ ਜਾਵੇ। ਤਰਕ ਸੀ ਕਿ ਅਕਸਰ ਇਹ ਦਲਾਲ ਲੋਕਾਂ ਨੂੰ ਗੁਮਰਾਹ ਕਰਕੇ ਜਾਂ ਰਿਸ਼ਵਤ ਜ਼ਰੀਏ ਨਿਗਮ ਦੇ ਕੰਮਾਂ ਨੂੰ ਗਲਤ ਤਰੀਕੇ ਨਾਲ ਕਰਵਾਉਂਦੇ ਹਨ, ਜੋ ਗੈਰ-ਕਾਨੂੰਨੀ ਅਤੇ ਦੰਡਯੋਗ ਹੈ। ਲੋਕ ਕਿਸੇ ਤਰ੍ਹਾਂ ਦੀ ਸ਼ਿਕਾਇਤ ਜਾਂ ਕੰਮ ਲਈ ਸਿੱਧੇ ਤੌਰ ਉਨ੍ਹਾਂ ਨੂੰ ਜਾਂ ਨਗਰ ਨਿਗਮ ਦੇ ਕਮਿਸ਼ਨਰ ਪਰਮਵੀਰ ਸਿੰਘ ਨੂੰ ਵੀ ਮਿਲ ਸਕਦੇ ਹਨ। ਮੇਅਰ ਨੇ ਕਿਹਾ ਕਿ ਕੌਂਸਲਰਾਂ ਵੱਲੋਂ ਦੱਸੇ ਜਾਣ ਮੁਤਾਬਕ ਕੁਝ ਲੋਕ ਆਪਣੇ-ਆਪ ਨੂੰ ਨਿਗਮ ਦਾ ‘ਦਲਾਲ’ ਦੱਸ ਕੇ ਲੋਕਾਂ ਤੋਂ ਪੈਸੇ ਠੱਗ ਰਹੇ ਹਨ। ਸੀਵਰੇਜ, ਪਾਣੀ, ਪਰਮਿਟ, ਨਿਰਮਾਣ ਅਨੁਮਤੀ, ਪ੍ਰਾਪਰਟੀ ਟੈਕਸ ਤੇ ਨਕਸ਼ਾ ਆਦਿ ਕਿਸੇ ਵੀ ਕੰਮ ਸਬੰਧੀ ਕਿਸੇ ਵੀ ਦਲਾਲ ਨੂੰ ਪੈਸੇ ਦੇਣ ਦੀ ਬਜਾਏ ਲੋਕ ਨਿਗਮ ਦੇ ਅਧਿਕਾਰਤ ਪੋਰਟਲ ਜਾਂ ਕਾਊਂਟਰਾਂ ਰਾਹੀਂ ਸਿੱਧੇ ਕੰਮ ਕਰਵਾਉਣ। ਜੇਕਰ ਕੋਈ ਕਰਮਚਾਰੀ ਦਲਾਲਾਂ ਨਾਲ ਮਿਲ ਕੇ ਕੰਮ ਕਰਦਾ ਮਿਲਦਾ ਹੈ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਦੀ ਬਜਾਇ ਉਸ ਦਲਾਲ ਬਾਰੇ ਸਿੱਧੇ ਤੌਰ ’ਤੇ ਨਿਗਮ ਦੀ ਈ-ਮੇਲ ਜਾਂ ਦਫ਼ਤਰ ਆ ਕੇ ਸ਼ਿਕਾਇਤ ਦਰਜ ਕਰਵਾਈ ਜਾਵੇ। ਸ਼ਿਕਾਇਤਕਰਤਾ ਦਾ ਨਾਮ ਗੁਪਤ ਰੱਖਿਆ ਜਾਵੇਗਾ। ਇਸ ਮੌਕੇ ਕੌਂਸਲਰ ਜਸਵੀਰ ਗਾਂਧੀ, ਮਨਦੀਪ ਵਿਰਦੀ, ਮੁਕਤਾ ਗੁਪਤਾ, ਵਾਰਡ ਇੰਚਾਰਜ ਓਮ ਪ੍ਰਕਾਸ਼ ਸ਼ਰਮਾ ਤੇ ਮੇਅਰ ਦੇ ਪੀਏ ਲਵਿਸ਼ ਚੁੱਘ ਵੀ ਹਾਜ਼ਰ ਸਨ।

Advertisement