ਪਟਿਆਲਾ ’ਚ ਭਵਨ ਬਣਾਉਣ ਲਈ ਸੂਦ ਭਾਈਚਾਰੇ ਦੀ ਮੀਟਿੰਗ
05:43 AM Jun 03, 2025 IST
ਪਟਿਆਲਾ (ਖੇਤਰੀ ਪ੍ਰਤੀਨਿਧ): ਸੂਦ ਸਭਾ ਪਟਿਆਲਾ ਦੀ ਮੀਟਿੰਗ ਪ੍ਰਧਾਨ ਸੰਜੀਵ ਮਹਿੰਦਰਾ ਦੀ ਪ੍ਰਧਾਨਗੀ ਤੇ ਡਾ. ਹਰੀਸ਼ ਸੂਦ ਦੀ ਦੇਖ-ਰੇਖ ਹੇਠ ਹੋਈ। ਇਸ ਦੌਰਾਨ ਸੂਦ ਭਵਨ ਦੀ ਉਸਾਰੀ ਲਈ ਸੂਦ ਭਵਨ ਸਾਈਟ ਦਾ ਦੌਰਾ ਕਰ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਭਾਦਸੋਂ ਤੇ ਅਮਲੋਹ ਸਣੇ ਆਸੇ-ਪਾਸੇ ਦੇ ਸ਼ਹਿਰਾਂ ਤੋਂ ਵੀ ਸੂਦ ਬਰਾਦਰੀ ਨੂੰ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ ਗਿਆ। ਮੀਟਿੰਗ ’ਚ ਸ਼੍ਰੋਮਣੀ ਪੱਤਰਕਾਰ ਭੂਸ਼ਨ ਸੂਦ ਅਮਲੋਹ ਨੇ ਵੀ ਉੱਚੇਚੇ ਤੌਰ ’ਤੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਹੈਪੀ ਸੂੁਦ, ਸੁੰਦਰ ਕੁਮਾਰ ਸਣੇ ਪਟਿਆਲਾ ਸਭਾ ਦੇ ਮੈਂਬਰ ਆਤਮ ਵਿਵੇਕ ਸਿੰਘ ਬੇਰੀ, ਰਾਜ ਸੂਦ, ਡੀਕੇ ਸੂਦ, ਨੀਰਜ ਮਹਿੰਦਰਾ, ਰਾਜ ਕੁਮਾਰ, ਸੰਦੀਪ ਕੁਮਾਰ ਸੂਦ, ਜਗਜੀਤ ਸੂਦ, ਅਜੇ ਸੂਦ ਤੇ ਵਿਕਾਸ ਸੂਦ ਆਦਿ ਵੀ ਪੁੱਜੇ।
Advertisement
Advertisement