ਪਟਵਾਰ ਯੂਨੀਅਨ ਵੱਲੋਂ ਕੈਲੰਡਰ ਜਾਰੀ
ਰੂਪਨਗਰ: ਅੱਜ ਦਿ ਰੈਵੇਨਿਉੂ ਪਟਵਾਰ ਯੂਨੀਅਨ ਰੂਪਨਗਰ ਦੁਆਰਾ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਮਿਲ ਕੇ ਪਟਵਾਰ ਯੂਨੀਅਨ ਦਾ ਸਾਲ 2025 ਦਾ ਨਵਾਂ ਕੈਲੰਡਰ ਜਾਰੀ ਕੀਤਾ ਗਿਆ। ਇਸ ਮੌਕੇ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਗੁਰਵਿੰਦਰ ਸਿੰਘ, ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਸੁਰਿੰਦਰ ਪਾਲ, ਜ਼ਿਲ੍ਹਾ ਜਨਰਲ ਸਕੱਤਰ ਹਰਿੰਦਰ ਸਿੰਘ, ਤਹਿਸੀਲ ਰੂਪਨਗਰ ਦੇ ਪ੍ਰਧਾਨ ਗਗਨਦੀਪ ਸਿੰਘ, ਤਹਿਸੀਲ ਨੰਗਲ ਦੇ ਪ੍ਰਧਾਨ ਬਲਜਿੰਦਰ ਸਿੰਘ ਅਤੇ ਤਹਿਸੀਲ ਸ੍ਰੀ ਆਨੰਦਪੁਰ ਸਾਹਿਬ ਦੇ ਪ੍ਰਧਾਨ ਕਰਤਾਰ ਸਿੰਘ ਤੇ ਯੂਨੀਅਨ ਦੇ ਹੋਰ ਨੁਮਾਇੰਦੇ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ
ਜਨ ਹਿੱਤ ਵਿਕਾਸ ਮੰਚ ਵੱਲੋਂ ਕੈਲੰਡਰ ਜਾਰੀ
ਖਰੜ: ਜਨ ਹਿੱਤ ਵਿਕਾਸ ਮੰਚ ਖਰੜ ਦਾ ਸਾਲ 2025 ਦਾ ਕੈਲੰਡਰ ਪਿਛਲੇ ਦਿਨ ਗੁਰਮੰਦਰ ਸਿੰਘ ਐੱਸਡੀਐੱਮ ਖਰੜ ਨੇ ਆਪਣੇ ਦਫ਼ਤਰ ਵਿੱਚ ਰਿਲੀਜ਼ ਕੀਤਾ। ਇਸ ਕੈਲੰਡਰ ਵਿੱਚ ਸੰਸਥਾ ਦੀਆਂ ਸਾਲ 2024 ਦੀਆਂ ਗਤੀਵਿਧੀਆਂ ਨੂੰ ਤਸਵੀਰਾਂ ਰਾਹੀਂ ਦਰਸਾਇਆ ਗਿਆ ਹੈ। ਇਸ ਮੌਕੇ ਜਨ ਹਿੱਤ ਵਿਕਾਸ ਮੰਚ ਖਰੜ ਦੇ ਅਹੁਦੇਦਾਰ ਰਣਜੀਤ ਸਿੰਘ ਹੰਸ, ਬੰਤ ਸਿੰਘ, ਪਾਲ ਸਿੰਘ, ਸੇਵਾ ਸਿੰਘ, ਜੁਗਿੰਦਰ ਸਿੰਘ, ਕੇਸਰ ਸਿੰਘ, ਸ੍ਰੀਮਤੀ ਰਜਿੰਦਰ ਕੌਰ, ਮੋਹਣ ਸਿੰਘ, ਮਾਸਟਰ ਕਰਨੈਲ ਸਿੰਘ, ਬਲਦੇਵ ਸਿੰਘ ਲਾਡੀ ਤੇ ਜਸਵੀਰ ਸਿੰਘ ਹਾਜ਼ਰ ਸਨ। -ਪੱਤਰ ਪ੍ਰੇਰਕ