ਨੰਬਰਦਾਰ ਗੁਰਜੰਟ ਸਿੰਘ ਸੈਣੀ ਸੇਵਾ ਸਮਾਜ ਦੀ ਮੂਨਕ ਇਕਾਈ ਦੇ ਪ੍ਰਧਾਨ ਬਣੇ
ਮੂਨਕ, 9 ਮਾਰਚ
ਆਲ ਇੰਡੀਆ ਸੈਣੀ ਸੇਵਾ ਸਮਾਜ ਪੰਜਾਬ ਦੀ ਸੂਬਾ ਪੱਧਰੀ ਇਕਾਈ ਦੀ ਇੱਕ ਵਿਸ਼ੇਸ਼ ਮੀਟਿੰਗ ਸੂਬਾ ਪੱਧਰੀ ਪ੍ਰਧਾਨ ਲਵਲੀਨ ਸਿੰਘ ਸੈਣੀ ਦੀ ਅਗਵਾਈ ਹੇਠ ਅਨਾਜ ਮੰਡੀ ਮੂਨਕ ਵਿੱਚ ਹੋਈ। ਇਸ ਮੀਟਿੰਗ ਵਿੱਚ ਸਮੂਹ ਸੈਣੀ ਸਮਾਜ ਮੂਨਕ ਦੇ ਸੈਣੀ ਭਾਈਚਾਰੇ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ ਜਿਸ ਵਿੱਚ ਸਰਬਸੰਮਤੀ ਨਾਲ ਨੰਬਰਦਾਰ ਗੁਰਜੰਟ ਸਿੰਘ ਸੈਣੀ ਨੂੰ ਆਲ ਇੰਡੀਆ ਸੈਣੀ ਸੇਵਾ ਸਮਾਜ ਮੂਨਕ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਹੋਏ ਵਿਸ਼ਾਲ ਇਕੱਠ ਵਿੱਚ ਪ੍ਰਧਾਨ ਲਵਲੀਨ ਸਿੰਘ ਸੈਣੀ ਨੇ ਨੰਬਰਦਾਰ ਗੁਰਜੰਟ ਸਿੰਘ ਦਾ ਨਾਮ ਪੇਸ਼ ਕੀਤਾ ਤੇ ਸਾਰਿਆਂ ਨੇ ਹੱਥ ਖੜ੍ਹੇ ਕੇ ਸਮਰਥਨ ਦਿੱਤਾ।
ਇਸ ਮੌਕੇ ਨੰਬਰਦਾਰ ਗੁਰਜੰਟ ਸਿੰਘ ਸੈਣੀ ਨੇ ਕਿਹਾ ਕਿ ਉਨ੍ਹਾਂ ਨੂੰ ਸਟੇਟ ਪ੍ਰਧਾਨ ਲਵਲੀਨ ਸਿੰਘ ਸੈਣੀ ਅਤੇ ਸਮਾਜ ਵੱਲੋਂ ਦਿੱਤੀ ਗਈ ਜ਼ਿਮੇਵਾਰੀ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ। ਜ਼ਿਕਰਯੋਗ ਹੈ ਕਿ ਨੰਬਰਦਾਰ ਗੁਰਜੰਟ ਸਿੰਘ ਸੈਣੀ ਜੀ ਦੇ ਪਿਤਾ ਸਵਰਗਵਾਸੀ ਨਾਥਾ ਰਾਮ ਸੈਣੀ ਜੀ ਦੀ ਸੈਣੀ ਸਮਾਜ ਨੂੰ ਬਹੁਤ ਵੱਡੀ ਦੇਣ ਹੈ। ਇਸ ਮੌਕੇ ਵਾਈਸ ਪ੍ਰਧਾਨ ਹਰਬੰਸ ਸਿੰਘ ਸੈਣੀ, ਦਫ਼ਤਰ ਇੰਚਾਰਜ ਬਲਵਿੰਦਰ ਸਿੰਘ ਸੈਣੀ, ਸਮਾਣਾ ਹਲਕੇ ਦੇ ਪ੍ਰਧਾਨ ਹਰਭਜਨ ਸਿੰਘ ਸੈਣੀ, ਸਰਪੰਚ ਰਣਬੀਰ ਪੂਰਾ, ਇੰਦਰਜੀਤ ਸੈਣੀ, ਬਲਦੇਵ ਸਿੰਘ ਸੈਣੀ, ਜੋਗੀ ਰਾਮ ਸੈਣੀ ਚੇਅਰਮੈਨ, ਸਿਧਾਰਥ ਕੁਮਾਰ ਸੈਣੀ ਜੁਆਇੰਟ ਸਕੱਤਰ ਪੰਜਾਬ, ਚਾਂਦੀ ਰਾਮ ਸੈਣੀ, ਕਸ਼ਮੀਰ ਸਿੰਘ ਸੈਣੀ, ਸਟੇਟ ਕਮੇਟੀ ਮੈਂਬਰ ਈਸ਼ਵਰ ਸਿੰਘ ਸੈਣੀ ਤੇ ਜੋਗਿੰਦਰ ਸਿੰਘ ਸੈਣੀ, ਮੁਕੰਦ ਸਿੰਘ ਸੈਣੀ ਸੈਕਟਰੀ, ਪਿੰਡ ਮੂਨਕ ਅਤੇ ਪਿੰਡ ਭੁੱਲਣ ਤੋਂ ਵੱਡੀ ਗਿਣਤੀ ਵਿੱਚ ਸੈਣੀ ਸਮਾਜ ਦੇ ਲੋਕ ਹਾਜ਼ਰ ਸਨ।
ਇਸ ਮੌਕੇ ਸੂਬਾਈ ਪ੍ਰਧਾਨ ਸ੍ਰੀ ਸੈਣੀ ਨੇ ਕਿਹਾ ਕਿ ਜਲਦ ਹੀ ਇੱਕ ਸੈਣੀ ਪਰਿਵਾਰ ਮਿਲਣੀ ਮੂਨਕ ਵਿੱਚ ਕਰਵਾਈ ਜਾਵੇਗੀ। ਇਸ ਮੌਕੇ ਪਿੰਡ ਭੁੱਲਣ ਦੇ ਸਰਪੰਚ ਮਨਫੂਲ ਸਿੰਘ ਸੈਣੀ ਨੂੰ ਸਨਮਾਨਿਤ ਕੀਤਾ ਗਿਆ।