ਨੰਗਲ ਡੈਮ ’ਤੇ ਧਰਨਾ ਜਾਰੀ
05:46 AM May 20, 2025 IST
ਬਲਵਿੰਦਰ ਰੈਤ
ਨੰਗਲ, 19 ਮਈ
ਚੇਅਰਮੈਨ ਗੁਰੂ ਰਵਿਦਾਸ ਆਯੂਰਵੈਦਿਕ ’ਵਰਸਿਟੀ ਡਾ. ਸੰਜੀਵ ਗੌਤਮ ਨੇ ਅੱਜ ਨੰਗਲ ਡੈਮ ਵਿੱਚ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਨੰਗਲ ਡੈਮ ’ਤੇ ਦਿਨ-ਰਾਤ ਪਾਣੀ ’ਤੇ ਪਹਿਰੇਦਾਰੀ ਜਾਰੀ ਹੈ। ਰੋਜ਼ਾਨਾ ਕੈਬਨਿਟ ਮੰਤਰੀ, ਵਿਧਾਇਕ, ਜ਼ਿਲ੍ਹਾ ਪ੍ਰਧਾਨ, ਚੇਅਰਮੈਨ, ਬਲਾਕ ਪ੍ਰਧਾਨ ਅਤੇ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਜਾਗਰੂਕ ਨਾਗਰਿਕ ਨੰਗਲ ਡੈਮ ’ਤੇ ਲੱਗੇ ਧਰਨੇ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦਾ ਕਹਿਣਾ ਹੈ ਕਿ ਪੰਜਾਬ ਕੋਲ ਹਰਿਆਣਾ ਨੂੰ ਵਾਧੂ ਪਾਣੀ ਦੇਣ ਲਈ ਪਾਣੀ ਦੀ ਇੱਕ ਬੂੰਦ ਵੀ ਫ਼ਾਲਤੂ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾਂ ਹੀ ਇਨਸਾਨੀਅਤ ਦੇ ਨਾਤੇ ਹਰਿਆਣਾ ਨੂੰ ਉਸ ਦੇ ਨਿਰਧਾਰਤ ਕੋਟੇ ਤੋਂ ਵੱਧ 4000 ਕਿਊਸਿਕ ਪਾਣੀ ਦੇ ਰਿਹਾ ਹੈ। ਇਸ ਧਰਨੇ ਵਿੱਚ ਅੱਜ ਹਲਕਾ ਰੂਪਨਗਰ ਤੋਂ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਆਪਣੇ ਸਾਥੀਆਂ ਸਣੇ ਹਾਜ਼ਰੀ ਭਰੀ।
Advertisement
Advertisement