ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰਿਆ, ਦੋ ਖ਼ਿਲਾਫ਼ ਕੇਸ
03:11 AM Jun 03, 2025 IST
ਪੱਤਰ ਪ੍ਰੇਰਕ
ਤਰਨ ਤਾਰਨ, 2 ਜੂਨ
ਥਾਣਾ ਭਿੱਖੀਵਿੰਡ ਦੇ ਪਿੰਡ ਸੁਰਸਿੰਘ ਦੇ ਨੌਜਵਾਨ ਦੀ ਪਿੰਡ ਦੇ ਹੀ ਦੋ ਜਣਿਆਂ ਨੇ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਮਹਾਂਬੀਰ ਸਿੰਘ (22) ਪੁੱਤਰ ਸੁਖਵਿੰਦਰ ਸਿੰਘ ਵਜੋਂ ਹੋਈ ਹੈ| ਉਸ ਦੀ ਲਾਸ਼ ਸੁਰਸਿੰਘ ਦੇ ਸਿਹਤ ਕੇਂਦਰ ਨੇੜਿਓਂ ਬਰਾਮਦ ਹੋਈ ਹੈ। ਮਹਾਂਬੀਰ ਸਿੰਘ ਦੇ ਪਿਤਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਿੰਡ ਦੇ ਹੀ ਪਾਰਸ ਅਤੇ ਗੁਰਜੰਟ ਸਿੰਘ ’ਤੇ ਉਸ ਦੇ ਲੜਕੇ ਦੀ ਹੱਤਿਆ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਸ਼ਨਿਚਰਵਾਰ ਰਾਤ ਨੂੰ ਉਸ ਦੇ ਲੜਕੇ ਦੀ ਹੱਤਿਆ ਕਰਨ ਮਗਰੋਂ ਲਾਸ਼ ਪਿੰਡ ਦੇ ਹਸਪਤਾਲ ਨੇੜੇ ਸੁੱਟ ਦਿੱਤੀ ਗਈ| ਥਾਣਾ ਭਿੱਖੀਵਿੰਡ ਦੇ ਐੱਸਐੱਚਓ ਇੰਸਪੈਕਟਰ ਮਨੋਜ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਬੀਐੱਨਐੱਸ ਦੀ ਧਾਰਾ 103 (1), 238, 3 (5) ਤਹਿਤ ਕੇਸ ਦਰਜ ਕੀਤਾ ਗਿਆ ਹੈ| ਹਾਲਾਂਕਿ, ਮੁਲਜ਼ਮ ਫ਼ਰਾਰ ਹਨ|
Advertisement
Advertisement