ਨੌਜਵਾਨ ਅਜੈਦੀਪ ਸਿੰਘ ਨੂੰ ਹਜ਼ਾਰਾਂ ਲੋਕਾਂ ਵੱਲੋਂ ਅੰਤਿਮ ਵਿਦਾਇਗੀ
ਗੁਰਦੀਪ ਸਿੰਘ ਲਾਲੀ/ਸਤਨਾਮ ਸਿੰਘ ਸੱਤੀ
ਸੰਗਰੂਰ/ਮਸਤੁਆਣਾ ਸਾਹਿਬ, 19 ਜੂਨ
ਸਪੋਰਟਸ ਅਥਾਰਟੀ ਆਫ਼ ਇੰਡੀਆ ਮਸਤੂਆਣਾ ਸਾਹਿਬ ਤੋਂ ਸੇਵਾਮੁਕਤ ਖੇਡ ਅਫ਼ਸਰ ਮਨਜੀਤ ਸਿੰਘ ਬਾਲੀਆਂ (ਕੁੱਕੀ ਕੋਚ) ਵਾਸੀ ਸੰਗਰੂਰ ਦੇ ਹੋਣਹਾਰ ਨੌਜਵਾਨ ਪੁੱਤਰ ਅਜੈਦੀਪ ਸਿੰਘ (25) ਦਾ ਜੱਦੀ ਪਿੰਡ ਬਾਲੀਆਂ ਵਿੱਚ ਗਮਗੀਨ ਮਾਹੌਲ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਲਾਕੇ ਦੇ ਹਜ਼ਾਰਾਂ ਲੋਕਾਂ ਵੱਲੋਂ ਨਮ ਅੱਖਾਂ ਨਾਲ ਅਜੈਦੀਪ ਸਿੰਘ ਨੂੰ ਅੰਤਿਮ ਵਿਦਾਇਗੀ ਦਿੱਤੀ। ਅਜੈਦੀਪ ਸਿੰਘ ਕੁਝ ਦਿਨ ਬਿਮਾਰ ਰਹਿਣ ਮਗਰੋਂ ਲੰਘੇ ਐਤਵਾਰ ਇਲਾਜ ਦੌਰਾਨ ਸਦੀਵੀ ਵਿਛੋੜਾ ਗਿਆ ਸੀ। ਅਜੈਦੀਪ ਸਿੰਘ ਕੈਨੇਡਾ ਪੀ.ਆਰ. ਸੀ ਅਤੇ ਲਗਪਗ ਸੱਤ ਸਾਲ ਕੈਨੇਡਾ ਬਿਤਾ ਕੇ ਕੁੱਝ ਮਹੀਨੇ ਪਹਿਲਾਂ ਹੀ ਪਰਤਿਆ ਸੀ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ, ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆਂ, ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ, ਜ਼ਿਲ੍ਹਾ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਜਿੰਦਰ ਸਿੰਘ ਰਾਜਾ ਬੀਰਕਲਾਂ, ਪਰਦੱਮਣ ਸ਼ਰਮਾ ਪੀ.ਏ. ਅਰਵਿੰਦ ਖੰਨਾ ਸੂਬਾ ਮੀਤ ਪ੍ਰਧਾਨ ਭਾਜਪਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਿਪੁਦਮਨ ਸਿੰਘ ਢਿੱਲੋਂ, ਕੌਂਸਲਰ ਸੁਖਦੇਵ ਸਿੰਘ ਪਟਵਾਰੀ, ਕੈਪਟਨ ਭੁਪਿੰਦਰ ਸਿੰਘ ਪੂਨੀਆਂ, ਰਾਜਸੀ, ਧਾਰਮਿਕ, ਮੁਲਾਜ਼ਮ, ਸਮਾਜਸੇਵੀ, ਖੇਡ ਸੰਸਥਾਵਾਂ ਤੋਂ ਨੁਮਾਇੰਦੇ ਅਤੇ ਪੰਚ-ਸਰਪੰਚ ਸਣੇ ਹਜ਼ਾਰਾਂ ਲੋਕ ਸ਼ਾਮਲ ਸਨ।
ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ
ਮਸਤੂਆਣਾ ਸਾਹਿਬ (ਪੱਤਰ ਪ੍ਰੇਰਕ): ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸੀਨੀਅਰ ਮੈਂਬਰ ਅਤੇ ਸਾਈ ਸੈਂਟਰ ਮਸਤੂਆਣਾ ਸਾਹਿਬ ਦੇ ਸਾਬਕਾ ਸਹਾਇਕ ਨਿਰਦੇਸ਼ਕ ਮਨਜੀਤ ਸਿੰਘ ਬਾਲੀਆਂ ਕੁੱਕੀ ਕੋਚ ਦੇ ਇੱਕਲੌਤੇ ਪੁੱਤਰ, ਡਾ. ਨੈਨਸੀ ਮਨੇਸ਼ ਕੈਨੇਡਾ ਦੇ ਭਰਾ ਅਤੇ ਹਰਜੀਤ ਸਿੰਘ ਰੂਬੀ ਇੰਗਲੈਂਡ ਤੇ ਕਰਮਜੀਤ ਸਿੰਘ ਆਸਟਰੇਲੀਆ ਦੇ ਭਤੀਜੇ ਅਜੈਦੀਪ ਸਿੰਘ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ। ਇਸ ਦੁੱਖ ਦੀ ਘੜੀ ’ਚ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਸਾਬਕਾ ਵਿਧਾਇਕ ਪ੍ਰਕਾਸ਼ ਚੰਦ ਗਰਗ, ਸਾਬਕਾ ਚੇਅਰਮੈਨ ਰਜਿੰਦਰ ਸਿੰਘ ਰਾਜਾ ਬੀਰਕਲਾਂ, ਸਪੋਰਟਸ ਡਾਇਰੈਕਟਰ ਰਾਜ ਕੁਮਾਰ ਸ਼ਰਮਾ, ਕੈਪਟਨ ਭੁਪਿੰਦਰ ਸਿੰਘ ਪੂਨੀਆ, ਮਸਤੂਆਣਾ ਕੌਂਸਲ ਦੇਸਕੱਤਰ ਜਸਵੰਤ ਸਿੰਘ ਖਹਿਰਾ ਨੇ ਪਰਿਵਾਰ ਨਾਲ ਦੁੱਖ ਪ੍ਰਗਟਾਇਆ ਹੈ। ਇਸੇ ਤਰ੍ਹਾਂ ਇਨਫੋਟੈੱਕ ਦੇ ਚੇਅਰਮੈਨ ਗੁਨਿੰਦਰਜੀਤ ਸਿੰਘ ਜਵੰਧਾ, ਜਥੇਦਾਰ ਭੁਪਿੰਦਰ ਸਿੰਘ ਭਲਵਾਨ,ਅਰਜੁਨਾ ਐਵਾਰਡੀ ਜੈਪਾਲ ਸਿੰਘ ਸਾਬਕਾ ਏਆਈਜੀ, ਡੀਆਈਜੀ ਲਖਵਿੰਦਰ ਸਿੰਘ ਲੱਖਾ, ਐੱਸਪੀ ਰਾਜੇਸ਼ ਸਿੱਬਰ, ਐੱਸਪੀ ਦਵਿੰਦਰ ਸਿੰਘ ਅੱਤਰੀ, ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ, ਡੀਕੇ ਸ਼ਰਮਾ ਅੰਤਰਰਾਸ਼ਟਰੀ ਚੀਫ਼ ਕੋਚ, ਹਾਕੀ ਓਲੰਪੀਅਨ ਸੁਮਨ ਸ਼ਰਮਾ, ਪ੍ਰਿੰਸੀਪਲ ਡਾ. ਜਤਿੰਦਰ ਸਿੰਘ ਪਟਵਾਰੀ, ਪ੍ਰੋ. ਸੋਹਨਦੀਪ ਸਿੰਘ ਜੁਗਨੂੰ, ਗੁਰਦੁਆਰਾ ਅੰਗੀਠਾ ਸਾਹਿਬ ਤੋਂ ਬਾਬਾ ਦਰਸ਼ਨ ਸਿੰਘ ਵੱਲੋਂ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।Advertisement