ਨੌਜਵਾਨਾਂ ਪਾਸੋਂ ਹਥਿਆਰ ਬਰਾਮਦ
04:26 AM Jan 04, 2025 IST
ਜਲੰਧਰ (ਪੱਤਰ ਪ੍ਰੇਰਕ): ਥਾਣਾ ਆਦਮਪੁਰ ਦੀ ਪੁਲੀਸ ਪਾਰਟੀ ਨੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਪਾਸੋਂ ਇੱਕ ਦੇਸੀ ਪਿਸਤੌਲ ਤੇ ਪੰਜ ਰੌਂਦ ਬਰਾਮਦ ਕੀਤੇ ਹਨ। ਡੀਐੱਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਥਾਣਾ ਮੁਖੀ ਰਵਿੰਦਰਪਾਲ ਸਿੰਘ ਦੀ ਅਗਵਾਈ ਹੇਠ ਐੱਸਆਈ ਸਤਨਾਮ ਸਿੰਘ ਸਮੇਤ ਪੁਲੀਸ ਪਾਰਟੀ ਨਾਕਾਬੰਦੀ ਸਬੰਧੀ ਨੇੜੇ ਬਿਜਲੀ ਘਰ ਖੁਰਦਪੁਰ ਮੌਜੂਦ ਸਨ ਕਿ ਕਠਾਰ ਵੱਲੋਂ ਇੱਕ ਕਾਰ ਆਉਂਦੀ ਦਿਖਾਈ ਦਿੱਤੀ। ਸਾਹਮਣੇ ਨਾਕਾ ਦੇਖ ਕੇ ਕਾਰ ਚਾਲਕ ਕਾਰ ਪਿੱਛੇ ਮੋੜਨ ਲੱਗੇ ਤਾਂ ਪੁਲੀਸ ਪਾਰਟੀ ਵੱਲੋਂ ਸ਼ੱਕ ’ਤੇ ਕਾਰ ਰੋਕ ਕੇ ਚੈਕਿੰਗ ਕੀਤੀ ਗਈ ਜਿਸ ਦੌਰਾਨ ਗੱਡੀ ਦੀ ਡਰਾਈਵਰ ਸੀਟ ’ਤੇ ਬੈਠੇ ਗੁਰਜੰਟ ਸਿੰਘ ਉਰਫ ਜੰਟਾ ਦੀ ਸੱਜੀ ਲੱਤ ਹੇਠੋਂ ਇੱਕ ਪਿਸਤੌਲ ਅਤੇ ਨਾਲ ਵਾਲੀ ਸੀਟ ’ਤੇ ਬੈਠੇ ਗੁਰਵਿੰਦਰ ਸਿੰਘ ਉਰਫ ਗਿੰਦੂ ਦੀ ਸੱਜੀ ਲੱਤ ਹੇਠੋਂ ਇੱਕ ਮੈਗਜੀਨ ਤੇ ਪੰਜ ਰੌਂਦ ਬਰਾਮਦ ਹੋਏ। ਇਸ ’ਤੇ ਥਾਣਾ ਆਦਮਪੁਰ ’ਚ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
Advertisement
Advertisement