ਨੌਜਵਾਨਾਂ ਨੇ ਐੱਸਡੀਐੱਮ ਨਾਲ ਮੁਲਾਕਾਤ ਕਰ ਕੇ ਵਾਲੰਟੀਅਰ ਬਣਨ ਦੀ ਪੇਸ਼ਕਸ਼ ਕੀਤੀ
05:53 AM May 10, 2025 IST
ਨਿੱਜੀ ਪੱਤਰ ਪ੍ਰੇਰਕ
Advertisement
ਰਾਜਪੁਰਾ, 9 ਮਈ
ਪੁਰਾਣਾ ਬੱਸ ਸਟੈਂਡ, ਮਹਿੰਦਰਗੰਜ ਤੇ ਸ਼ਾਮ ਨਗਰ ਦੇ ਨੌਜਵਾਨਾਂ ਨੇ ਨਵਜੋਤ ਸਿੰਘ ਬਾਜਵਾ ਦੀ ਅਗਵਾਈ ਹੇਠ ਅੱਜ ਐਸਡੀਐਮ ਰਾਜਪੁਰਾ ਅਵਿਕੇਸ਼ ਗੁਪਤਾ ਨਾਲ ਮੁਲਾਕਾਤ ਕੀਤੀ। ਬਾਜਵਾ ਨੇ ਕਿਹਾ ਕਿ ਉਨ੍ਹਾਂ ਦੇ ਗਰੁੱਪ ਦੇ ਨੌਜਵਾਨ ਇਸ ਔਖੀ ਘੜੀ ਵਿਚ ਦੇਸ਼ ਅਤੇ ਰਾਸ਼ਟਰ ਦੇ ਨਾਲ ਖੜੇ ਹਨ। ਉਨ੍ਹਾਂ ਪੁਲੀਸ ਪ੍ਰਸ਼ਾਸਨ ਦੀ ਮਦਦ ਲਈ ਆਪਣੇ ਆਪ ਨੂੰ ਬਤੌਰ ਵਲੰਟੀਅਰ ਪੇਸ਼ਕਸ਼ ਕੀਤੀ। ਐਸਡੀਐਮ ਅਵਿਕੇਸ਼ ਗੁਪਤਾ ਨੇ ਨੌਜਵਾਨਾ ਦੀ ਇਸ ਪਹਿਲਕਦਮੀ ਅਤੇ ਰਾਸ਼ਟਰ ਭਗਤੀ ਦੇ ਜਜ਼ਬੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਹ (ਬਾਜਵਾ) ਵਲੰਟੀਅਰ ਬਣਨ ਦੇ ਚਾਹਵਾਨ ਅਤੇ ਨਿਸ਼ਕਾਮ ਸੇਵਾ ਕਰਨ ਦਾ ਜਜ਼ਬਾ ਰੱਖਣ ਵਾਲੇ ਨੌਜਵਾਨਾਂ ਦੀ ਇਕ ਸੂਚੀ ਬਣਾ ਕੇ ਉਨ੍ਹਾਂ ਨੂੰ ਦੇਣ, ਉਸ ਤੋਂ ਬਾਅਦ ਇਨ੍ਹਾਂ ਨੌਜਵਾਨਾ ਨਾਲ ਮੀਟਿੰਗ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਅਮਰਜੀਤ ਸਿੰਘ ਜੀਤੀ, ਸੁਖਵਿੰਦਰ ਸਿੰਘ, ਪਰਮਵੀਰ ਸਿੰਘ, ਅਮਿਤ ਕੁਮਾਰ, ਹਰਿੰਦਰ ਸਿੰਘ, ਸੰਦੀਪ ਗਰਗ ਅਤੇ ਦੀਕਸ਼ਤ ਨੇ ਵਾਲੰਟੀਅਰ ਬਣਨ ਦੀ ਪੇਸ਼ਕਸ਼ ਕੀਤੀ।
Advertisement
Advertisement