ਨੌਜਵਾਨਾਂ ਨੂੰ ਸਿਵਲ ਡਿਫੈਂਸ ਵਾਲੰਟੀਅਰਾਂ ਵਜੋਂ ਭਰਤੀ ਹੋਣ ਦਾ ਸੱਦਾ
04:39 AM May 15, 2025 IST
ਸੰਗਰੂਰ: ਜ਼ਿਲ੍ਹਾ ਯੂਥ ਅਫ਼ਸਰ ‘ਮੇਰਾ ਭਾਰਤ’ ਰਾਹੁਲ ਸੈਣੀ ਨੇ ਦੱਸਿਆ ਕਿ ਮੌਜੂਦਾ ਹਾਲਾਤ ਅਤੇ ਉੱਭਰ ਰਹੀਆਂ ਸੁਰੱਖਿਆ ਚਿੰਤਾਵਾਂ ਦੇ ਮੱਦੇਨਜ਼ਰ ਮਜ਼ਬੂਤ, ਭਾਈਚਾਰਾ-ਅਧਾਰਤ ਪ੍ਰਤੀਕਿਰਿਆ ਵਿਧੀ ਸਥਾਪਤ ਕਰਨ ਦੀ ਲੋੜ ਹੈ। ਸਿਵਲ ਡਿਫੈਂਸ ਵਾਲੰਟੀਅਰ ਇਸ ਸਬੰਧ ਵਿੱਚ ਸੇਵਾਵਾਂ ਦੀ ਵਿਸ਼ਾਲ ਸ਼੍ਰੇਣੀ ਰਾਹੀਂ ਸਥਾਨਕ ਅਧਿਕਾਰੀਆਂ ਦਾ ਸਮਰਥਨ ਕਰ ਕੇ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਲਈ ਨੌਜਵਾਨਾਂ ਨੂੰ ਅੱਗੇ ਆਉਣ ਅਤੇ ‘ਮੇਰਾ ਭਾਰਤ’ ਸਿਵਲ ਡਿਫੈਂਸ ਵਾਲੰਟੀਅਰਾਂ ਵਜੋਂ ਰਜਿਸਟਰ ਹੋਣ ਦੀ ਅਪੀਲ ਕੀਤੀ ਜਾ ਰਹੀ ਹੈ। ਇਹ ਪਹਿਲਕਦਮੀ ਨਾ ਸਿਰਫ਼ ਨੌਜਵਾਨਾਂ ਵਿੱਚ ਨਾਗਰਿਕ ਜ਼ਿੰਮੇਵਾਰੀ ਅਤੇ ਅਨੁਸ਼ਾਸਨ ਦੀ ਮਜ਼ਬੂਤ ਭਾਵਨਾ ਪੈਦਾ ਕਰਦੀ ਹੈ ਸਗੋਂ ਉਨ੍ਹਾਂ ਨੂੰ ਵਿਹਾਰਕ ਜੀਵਨ-ਰੱਖਿਅਕ ਹੁਨਰਾਂ ਅਤੇ ਨਾਜ਼ੁਕ ਸਥਿਤੀਆਂ ਵਿੱਚ ਤੇਜ਼ੀ ਨਾਲ ਕੰਮ ਕਰਨ ਲਈ ਸਿਖਲਾਈ ਨਾਲ ਵੀ ਲੈਸ ਕਰਦੀ ਹੈ। ਰਜਿਸਟ੍ਰੇਸ਼ਨ ਪ੍ਰਕਿਰਿਆ ਅਧਿਕਾਰਤ ‘ਮੇਰਾ ਭਾਰਤ’ ਪੋਰਟਲ: https://mybharat.gov.in ਰਾਹੀਂ ਸਰਲ ਅਤੇ ਪਹੁੰਚਯੋਗ ਹੈ। ਇਹ ਨੌਜਵਾਨਾਂ ਲਈ ਅੱਗੇ ਆਉਣ ਅਤੇ ਇਸ ਰਾਸ਼ਟਰੀ ਉਦੇਸ਼ ਲਈ ਸਾਰੇ ਦਿਲਚਸਪੀ ਰੱਖਣ ਵਾਲੇ ਨੌਜਵਾਨਾਂ ਨੂੰ ਲਾਮਬੰਦ ਕਰਨ ਦਾ ਸਪੱਸ਼ਟ ਸੱਦਾ ਹੈ। ਵਧੇਰੇ ਜਾਣਕਾਰੀ ਲਈ ਫ਼ੋਨ ਨੰਬਰ: 8279508167 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।- ਨਿੱਜੀ ਪੱਤਰ ਪ੍ਰੇਰਕ
Advertisement
Advertisement