ਨੌਗਜ਼ਾ ਪੀਰ ਦੀ ਦਰਗਾਹ ’ਤੇ ਉਰਸ
05:07 AM Jun 09, 2025 IST
ਰੂਪਨਗਰ (ਜਗਮੋਹਨ ਸਿੰਘ): ਇੱਥੋਂ ਨੇੜਲੇ ਪਿੰਡ ਅਕਬਰਪੁਰ ਮਗਰੋੜ ਦੇ ਨੌਗਜ਼ਾ ਪੀਰ ਦੀ ਦਰਗਾਹ ’ਤੇ ਉਰਸ ਮੇਲਾ ਕਰਵਾਇਆ ਗਿਆ। ਪ੍ਰਬੰਧਕਾਂ ਦਲਬੀਰ ਖਾਨ, ਸਤਾਰ ਮੁਹੰਮਦ, ਕਾਲਾ ਖਾਨ ਤੇ ਦਿਲਬਰ ਖਾਨ ਨੇ ਦੱਸਿਆ ਕਿ ਪੀਰ ਦੀ ਦਰਗਾਹ ਤੇ ਚਾਦਰ ਅਤੇ ਝੰਡਾ ਚੜ੍ਹਾਉਣ ਦੀ ਰਸਮ ਤੋਂ ਬਾਅਦ ਲੰਗਰ ਲਗਾਇਆ ਗਿਆ। ਉਪਰੰਤ ਸੂਫੀਆਨਾ ਮਹਿਫਲ ਵਿੱਚ ਕੱਵਾਲ ਚੰਨੀ ਐਂਡ ਪਾਰਟੀ ਨਿਊ ਚੰਡੀਗੜ੍ਹ ਵਾਲਿਆਂ ਨੇ ਸਰੋਤਿਆਂ ਨੂੰ ਝੂਮਣ ਲਗਾ ਦਿੱਤਾ। ਸਮਾਗਮ ਦੌਰਾਨ ਫੱਕਰ ਭੂਰੇ ਸ਼ਾਹ ਮਾਛੀਵਾੜਾ, ਅਮੀਨ ਸ਼ਾਹ, ਮੀਨੂੰ ਸਹਿਜ਼ਾਦਾ ਟਿੱਬੀ ਰੂਪਨਗਰ, ਮੀਆਂ ਕਲੀਅਰ ਸ਼ਰੀਫ, ਜਗਦੀਸ਼ ਸਿੰਘ ਸਰਪੰਚ ਅਕਬਰਪੁਰ ਤੇ ਸਤਨਾਮ ਸਿੰਘ ਆਦਿ ਨੇ ਸ਼ਿਰਕਤ ਕੀਤੀ। ਮੰਚ ਸੰਚਾਲਨ ਪਿੰਕਾ ਸਾਬਰੀ ਤੇ ਕੁਲਵੰਤ ਸਿੰਘ ਕੋਮਲ ਨੇ ਕੀਤਾ।
Advertisement
Advertisement