ਨੌਂ ਲੱਖ ਦੇ ਨਕਲੀ ਨੋਟਾਂ ਸਣੇ ਸੱਤ ਕਾਬੂ
05:53 AM Jun 19, 2025 IST
ਨਾਭਾ (ਪੱਤਰ ਪ੍ਰੇਰਕ): ਸਦਰ ਪੁਲੀਸ ਨੇ 500 ਰੁਪਏ ਦੇ ਨਕਲੀ ਨੋਟਾਂ ਸਮੇਤ ਸੱਤ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਵਿੱਚ ਦੋ ਔਰਤਾਂ ਵੀ ਸ਼ਾਮਲ ਹਨ। ਪੁਲੀਸ ਅਨੁਸਾਰ ਮੁਲਜ਼ਮਾਂ ਕੋਲੋਂ 1800 ਨਕਲੀ ਨੋਟ ਯਾਨੀ 9 ਲੱਖ ਰੁਪਏ ਬਰਾਮਦ ਕੀਤੇ ਗਏ। ਪੁਲੀਸ ਨੇ ਦੱਸਿਆ ਕਿ ਇਹ ਗਰੋਹ ਇੱਕ ਲੱਖ ਰੁਪਏ ਲੈ ਕੇ ਪੰਜ ਲੱਖ ਰੁਪਏ ਦੇ ਨਕਲੀ ਨੋਟ ਦਿੰਦਾ ਸੀ। ਜਾਣਕਾਰੀ ਅਨੁਸਾਰ ਪੁਲੀਸ ਨੇ ਗਰੋਹ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਦੋ ਕਾਰਾਂ ਵਿੱਚ ਮਾਲੇਰਕੋਟਲਾ ਤੋਂ ਨਾਭਾ ਵੱਲ ਆਉਂਦੇ ਹੋਏ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਕੁਲਵਿੰਦਰ ਕੌਰ, ਕਰਮਜੀਤ ਕੌਰ, ਰਣਬੀਰ ਸਿੰਘ, ਜੋਗਿੰਦਰ ਸਿੰਘ, ਭੁਪਿੰਦਰਪਾਲ ਸਿੰਘ ਵਾਸੀ ਧੂਰਾ ਜ਼ਿਲ੍ਹਾ ਸੰਗਰੂਰ, ਕੁਲਵੰਤ ਸਿੰਘ ਵਾਸੀ ਗਦਾਇਆ ਜ਼ਿਲ੍ਹਾ ਪਟਿਆਲਾ, ਲੱਕੀ ਵਾਸੀ ਲੁਧਿਆਣਾ ਵਜੋਂ ਹੋਈ ਹੈ। ਅਦਾਲਤ ਨੇ ਮੁਲਜ਼ਮਾਂ ਨੂੰ ਇਕ ਰੋਜ਼ਾ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।
Advertisement
Advertisement