ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨੋਬੇਲ ਪੁਰਸਕਾਰ ਠੁਕਰਾਉਣ ਲਈ ਲਿਖਿਆ ਖ਼ਤ

11:50 AM Oct 08, 2023 IST

ਲੇਖਕ ਨੂੰ ਸਨਮਾਨ ਕਿਉਂ ਚਾਹੀਦਾ ਹੈ? ਇਸ ਤੋਂ ਪਹਿਲਾਂ ਇਹ ਸਵਾਲ ਹੈ ਕਿ ਕੋਈ ਵੀ ਲੇਖਕ ਲਿਖਦਾ ਕਿਉਂ ਹੈ? ਕੀ ਕੋਈ ਪਿੱਛੇ ਪਿਆ ਹੁੰਦਾ ਹੈ? ਸਮਾਜ ਦੇ ਹਾਲਾਤ ਟੁੰਬਦੇ ਨੇ ਤੇ ਲਿਖੇ ਬਿਨਾ ਰਿਹਾ ਨਹੀਂ ਜਾਂਦਾ। ਲੇਖਕ ਦੀ ਲਿਖਤ ਸੱਤਾ ਲਈ ਹੁੰਦੀ ਹੈ ਕਿ ਇਹ ਹਾਲਾਤ ਬਰਦਾਸ਼ਤ ਤੋਂ ਬਾਹਰ ਨੇ, ਇਹ ਬਦਲੇ ਜਾਣ। ਸੱਤਾ ਕੋਈ ਵੀ ਹੋਵੇ, ਕਿੰਨੀ ਮਰਜ਼ੀ ਲੋਕਪੱਖੀ ਹੋਵੇ, ਪਰ ਉਸ ’ਤੇ ਨਜ਼ਰ ਰੱਖਣੀ ਪੈਂਦੀ ਹੈ। ਇਸ ਦੀਆਂ ਨੀਤੀਆਂ ਲਗਾਤਾਰ ਆਲੋਚਨਾ ਦੀ ਮੰਗ ਕਰਦੀਆਂ ਹਨ ਤੇ ਲੇਖਕ ਨੇ ਉਹ ਸਮੇਂ-ਸਮੇਂ ਉਭਾਰਨੀਆਂ ਹੁੰਦੀਆਂ ਹਨ। ਸੱਤਾ ਤੋਂ ਮਾਣ-ਸਨਮਾਨ ਲੈਣ ਦਾ ਮਤਲਬ ਲੇਖਕ ਦਾ ਆਲੋਚਨਾ ਦ੍ਰਿਸ਼ ਸੀਮਤ ਹੋਣਾ ਹੁੰਦਾ ਹੈ। ਇਹ ਮੈਂ ਨਹੀਂ ਕਹਿ ਰਿਹਾ, ਦੁਨੀਆਂ ਦੇ ਸਭ ਤੋਂ ਵੱਡੇ ਪੁਰਸਕਾਰ, ਨੋਬੇਲ ਪੁਰਸਕਾਰ ਨੂੰ ਨਾ ਲੈਣ ਵਾਲਾ ਲੇਖਕ ਜਾਂ ਪਾਲ ਸਾਰਤਰ ਕਹਿੰਦਾ ਹੈ। ਸ਼ਿਆਮ ਸੁੰਦਰ ਦੀਪਤੀ ਦੇ ਤੌਰ ’ਤੇ ਸਨਮਾਨ ਸਵੀਕਾਰ ਕਰਨ ਅਤੇ ਸ਼੍ਰੋਮਣੀ ਲੇਖਕ ਸ਼ਿਆਮ ਸੁੰਦਰ ਦੀਪਤੀ ਹੋ ਕੇ ਜਾਣ-ਪਛਾਣ ਕਰਵਾਉਣ ਵਿਚ ਕਾਫ਼ੀ ਫ਼ਰਕ ਹੈ। ਇਹ ਵੀ ਮੈਂ ਨਹੀਂ ਕਹਿ ਰਿਹਾ, ਸਾਰਤਰ ਨੇ ਕਿਹਾ ਹੈ। ਮੈਂ ਤਾਂ ਆਪਣਾ ਨਾਂ ਲਿਖ ਕੇ, ਖ਼ੁਦ ਨੂੰ ਸੁਚੇਤ ਕੀਤਾ ਹੈ। ਇਨਾਮਾਂ-ਸਨਮਾਨਾਂ ਦੀ ਅਸਲੀਅਤ ਸਮਝਣ ਲਈ ਫਰਾਂਸ ਦੇ ਮਹਾਨ ਲੇਖਕ ਅਤੇ ਦੁਨੀਆਂ ਦੀ ਸੋਚ ਨੂੰ ਮੋੜਾ ਦੇਣ ਵਾਲੇ ਲੇਖਕ ਜਾਂ ਪਾਲ ਸਾਰਤਰ ਦਾ ਇਹ ਖ਼ਤ ਜ਼ਰੂਰ ਪੜ੍ਹਨਾ ਚਾਹੀਦਾ ਹੈ।

Advertisement

ਜਾਂ ਪਾਲ ਸਾਰਤਰ

ਉਦੇਸ਼ਾਂ ਨਾਲ ਟਕਰਾਅ

Advertisement

ਮੈਨੂੰ ਬੇਹੱਦ ਅਫ਼ਸੋਸ ਹੈ ਕਿ ਇਸ ਮੁੱਦੇ ਨੂੰ ਸਨਸਨੀਖੇਜ਼ ਘਟਨਾ ਦੀ ਤਰ੍ਹਾਂ ਦੇਖਿਆ ਜਾ ਰਿਹਾ ਹੈ, ਇਕ ਪੁਰਸਕਾਰ ਮੈਨੂੰ ਦਿੱਤਾ ਗਿਆ ਤੇ ਮੈਂ ਇਸ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਹੈ।
ਇਹ ਸਭ ਇਸ ਲਈ ਹੋਇਆ ਕਿ ਮੈਨੂੰ ਇਸ ਗੱਲ ਦਾ ਜ਼ਰਾ ਵੀ ਇਲਮ ਨਹੀਂ ਸੀ ਕਿ ਅੰਦਰ ਹੀ ਅੰਦਰ ਕੀ ਚੱਲ ਰਿਹਾ ਹੈ। 15 ਅਕਤੂਬਰ, ਫਿਗਾਕੋ ਲਿਟਰੇਰੀਆ ਦੇ ਸੰਵਾਦਦਾਤਾ ਦੇ ਇਕ ਕਾਲਮ ਵਿਚ ਮੈਂ ਜਦ ਪੜ੍ਹਿਆ ਕਿ ਸਵੀਡਿਸ਼ ਅਕਾਦਮੀ ਦਾ ਰੁਝਾਨ ਮੇਰੇ ਵੱਲ ਹੈ, ਪਰ ਫਿਰ ਵੀ ਅਜਿਹਾ ਕੁਝ ਪੱਕਾ ਨਹੀਂ ਸੀ ਤਾਂ ਮੈਨੂੰ ਲੱਗਿਆ ਕਿ ਅਕਾਦਮੀ ਨੂੰ ਇਸ ਬਾਰੇ ਖ਼ਤ ਲਿਖਣਾ ਚਾਹੀਦਾ ਹੈ ਜੋ ਮੈਂ ਅਗਲੇ ਦਨਿ ਹੀ ਲਿਖ ਕੇ ਭੇਜ ਦਿੱਤਾ ਤਾਂ ਕਿ ਮਸਲੇ ਦੀ ਜਾਣਕਾਰੀ ਲੈ ਸਕਾਂ ਤੇ ਭਵਿੱਖ ਵਿਚ ਚਰਚਾ ਨਾ ਹੋਵੇ।
ਤਦ ਤਕ ਮੈਨੂੰ ਇਹ ਜਾਣਕਾਰੀ ਨਹੀਂ ਸੀ ਕਿ ਨੋਬੇਲ ਪੁਰਸਕਾਰ ਹਾਸਲ ਕਰਨ ਵਾਲੇ ਦੀ ਸਹਿਮਤੀ ਤੋਂ ਬਗੈਰ ਦਿੱਤਾ ਜਾਂਦਾ ਹੈ। ਮੈਨੂੰ ਲੱਗ ਰਿਹਾ ਸੀ ਕਿ ਸਮਾਂ ਬਹੁਤ ਘੱਟ ਹੈ ਤੇ ਇਸ ਨੂੰ ਰੋਕਿਆ ਜਾਣਾ ਚਾਹੀਦਾ ਹੈ। ਹੁਣ ਮੈਨੂੰ ਪਤਾ ਲੱਗ ਗਿਆ ਹੈ ਕਿ ਸਵੀਡਿਸ਼ ਅਕਾਦਮੀ ਦੇ ਕਿਸੇ ਫ਼ੈਸਲੇ ਨੂੰ ਬਾਅਦ ਵਿਚ ਬਦਲਣਾ ਸੰਭਵ ਨਹੀਂ।
ਜਵਿੇਂ ਮੈਂ ਅਕਾਦਮੀ ਨੂੰ ਲਿਖੇ ਖ਼ਤ ਵਿਚ ਜ਼ਾਹਿਰ ਕਰ ਚੁੱਕਾ ਹਾਂ, ਮੇਰੇ ਇਨਕਾਰ ਕਰਨ ਦਾ ਸਵੀਡਿਸ਼ ਅਕਾਦਮੀ ਜਾਂ ਨੋਬੇਲ ਪੁਰਸਕਾਰ ਦੇ ਕਿਸੇ ਹਿੱਸੇ ਨਾਲ ਕੋਈ ਲੈਣਾ ਦੇਣਾ ਨਹੀਂ। ਦੋ ਕਾਰਨਾਂ ਦਾ ਮੈਂ ਉੱਥੇ ਜ਼ਿਕਰ ਕੀਤਾ ਹੈ। ਇਕ ਤਾਂ ਨਿੱਜੀ ਅਤੇ ਦੂਸਰਾ ਮੇਰੇ ਆਪਣੇ ਉਦੇਸ਼। ਮੇਰਾ ਵਿਰੋਧ ਜਜ਼ਬਾਤੀ ਨਹੀਂ ਹੈ। ਨਿੱਜੀ ਤੌਰ ’ਤੇ ਮੈਂ ਜ਼ਿਆਦਾਤਰ ਸਨਮਾਨਾਂ ਨੂੰ ਨਾ-ਮਨਜ਼ੂਰ ਕੀਤਾ ਹੈ। 1945 ਵਿਚ ਯੁੱਧ ਤੋਂ ਬਾਅਦ ਮੈਨੂੰ ‘ਲੀਜਨ ਔਫ ਆਨਰ’ ਮਿਲਿਆ ਸੀ। ਮੈਂ ਲੈਣ ਤੋਂ ਇਨਕਾਰ ਕਰ ਦਿੱਤਾ ਜਦੋਂਕਿ ਮੇਰੀ ਹਮਦਰਦੀ ਸਰਕਾਰ ਦੇ ਨਾਲ ਸੀ। ਇਸੇ ਤਰ੍ਹਾਂ ਆਪਣੇ ਦੋਸਤਾਂ ਦੇ ਸੁਝਾਅ ਦੇ ਬਾਵਜੂਦ ‘ਕਾਲਜ ’ਚ ਫਰਾਂਸ’ ਵਿਚ ਸ਼ਾਮਿਲ ਹੋਣ ਦੀ ਕਦੇ ਮੇਰੀ ਇੱਛਾ ਨਹੀਂ ਰਹੀ।
ਇਸ ਨਜ਼ਰੀਏ ਪਿੱਛੇ ਲੇਖਕ ਦੇ ਆਪਣੇ ਜੋਖ਼ਮ ਭਰੇ ਕੰਮਾਂ ਪ੍ਰਤੀ ਮੇਰੀ ਆਪਣੀ ਸਮਝ ਹੈ। ਇਕ ਲੇਖਕ ਜਨਿ੍ਹਾਂ ਵੀ ਰਾਜਨੀਤਕ/ਸਮਾਜਿਕ ਜਾਂ ਸਾਹਿਤਕ ਥਾਵਾਂ ’ਤੇ ਮੋਰਚਾ ਲਾਉਂਦਾ ਹੈ, ਉਹ ਆਪਣੇ ਬਿਲਕੁਲ ਨਿੱਜੀ ਸਾਧਨ ਮਤਲਬ ਲਿਖਤੀ ਸ਼ਬਦ ਨਾਲ ਹਾਜ਼ਰ ਹੁੰਦਾ ਹੈ। ਉਹ ਸਾਰੇ ਸਨਮਾਨ ਇਤਰਾਜ਼ਯੋਗ ਹਨ ਜਿਸ ਦੀ ਵਜ੍ਹਾ ਨਾਲ ਉਸ ਦੇ ਪਾਠਕ ਆਪਣੇ ਉਪਰ ਦਬਾਅ ਮਹਿਸੂਸ ਕਰਨ ਲੱਗਣ। ਬਤੌਰ ‘ਜਾਂ ਪਾਲ ਸਾਰਤਰ’ ਦੇ ਦਸਤਖ਼ਤ ਜਾਂ ‘ਨੋਬੇਲ ਜੇਤੂ ਜਾਂ ਪਾਲ ਸਾਰਤਰ’ ਦੇ ਦਸਤਖਤਾਂ ਵਿਚ ਫ਼ਰਕ ਹੈ।
ਇਕ ਲੇਖਕ ਜੋ ਅਜਿਹੇ ਸਨਮਾਨਾਂ ਨੂੰ ਸਵੀਕਾਰ ਕਰਦਾ ਹੈ, ਨਿਸ਼ਚਿਤ ਹੀ ਉਹ ਖ਼ੁਦ ਨੂੰ ਇਕ ਸੰਸਥਾ ਜਾਂ ਸੰਗਠਨ ਵਿਚ ਤਬਦੀਲ ਕਰ ਲੈਂਦਾ ਹੈ। ਵੈਨਜ਼ੁਏਲਾ ਦੇ ਕ੍ਰਾਂਤੀਕਾਰੀਆਂ ਪ੍ਰਤੀ ਮੇਰੀ ਸੰਵੇਦਨਾ ਇਕ ਤਰ੍ਹਾਂ ਮੇਰੀ ਆਪਣੀ ਪ੍ਰਤੀਬੱਧਤਾ ਹੈ, ਪਰ ਜੇਕਰ ਮੈਂ ਨੋਬੇਲ ਪੁਰਸਕਾਰ ਜੇਤੂ ਜਾਂ ਪਾਲ ਸਾਰਤਰ ਦੀ ਹੈਸੀਅਤ ’ਚ ਵੈਨਜ਼ੁਏਲਾ ਦੇ ਪ੍ਰਤੀਰੋਧ ਨੂੰ ਦੇਖਦਾ ਹਾਂ ਤਾਂ ਇਕ ਤਰ੍ਹਾਂ ਇਹ ਪ੍ਰਤੀਬੱਧਤਾ ਇਕ ਪੂਰੀ ਸੰਸਥਾ ਵੱਲੋਂ ਹੈ। ਇਕ ਲੇਖਕ ਨੂੰ ਇਸ ਤਰ੍ਹਾਂ ਦੇ ਰੂਪਾਂਤਰਣ ਦਾ ਵਿਰੋਧ ਕਰਨਾ ਚਾਹੀਦਾ ਹੈ। ਭਾਵੇਂ ਇਹ ਬਹੁਤ ਸਨਮਾਨਜਨਕ ਹਾਲਾਤ ਵਿਚ ਹੀ ਕਿਉਂ ਨਾ ਵਾਪਰ ਰਿਹਾ ਹੋਵੇ, ਜਵਿੇਂ ਕਿ ਅੱਜਕੱਲ੍ਹ ਹੋ ਰਿਹਾ ਹੈ।
ਇਹ ਬਿਲਕੁਲ ਮੇਰਾ ਆਪਣਾ ਤੌਰ ਤਰੀਕਾ ਹੈ। ਇਸ ਵਿਚ ਹੋਰ ਜੇਤੂਆਂ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਨਿੰਦਾ ਦਾ ਭਾਵ ਨਹੀਂ ਹੈ। ਇਹ ਮੇਰਾ ਸੁਭਾਗ ਹੈ ਕਿ ਅਜਿਹੇ ਕਈ ਸਨਮਾਨਯੋਗ ਲੋਕਾਂ ਨਾਲ ਮੇਰੀ ਜਾਣ-ਪਛਾਣ ਹੈ ਤੇ ਮੈਂ ਉਨ੍ਹਾਂ ਨੂੰ ਇੱਜ਼ਤ ਅਤੇ ਪ੍ਰਸ਼ੰਸਾ ਨਾਲ ਦੇਖਦਾ ਹਾਂ।
ਕੁਝ ਕਾਰਨਾਂ ਦਾ ਸਬੰਧ ਸਿੱਧਾ ਮੇਰੇ ਉਦੇਸ਼ਾਂ ਨਾਲ ਜੁੜਿਆ ਹੈ ਜਵਿੇਂ ਸਭਿਆਚਾਰਕ ਮੋਰਚੇ ’ਤੇ ਸਿਰਫ਼ ਇਕ ਹੀ ਤਰ੍ਹਾਂ ਦੀ ਲੜਾਈ ਅੱਜ ਸੰਭਵ ਹੈ। ਦੋ ਸਭਿਆਚਾਰਾਂ ਦੇ ਸ਼ਾਂਤੀਪੂਰਵਕ ਮਿਲ ਕੇ ਰਹਿਣ ਦੀ ਲੜਾਈ, ਇਕ ਪਾਸੇ ਪੂਰਬ ਹੈ ਦੂਜੇ ਪਾਸੇ ਪੱਛਮ। ਮੇਰੇ ਕਹਿਣ ਦਾ ਮਤਲਬ ਇਹ ਨਹੀਂ ਕਿ ਦੋਵੇਂ ਇਕ ਦੂਜੇ ਨੂੰ ਗਲ਼ ਲਾ ਲੈਣ। ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਦੋਵੇਂ ਸਭਿਆਚਾਰ ਆਹਮਣੇ-ਸਾਹਮਣੇ ਖੜ੍ਹੇ ਹਨ ਤੇ ਇਕ ਦੂਜੇ ਦੇ ਵਿਰੋਧੀ ਹਨ, ਇਹ ਝਗੜਾ ਵਿਅਕਤੀਆਂ ਜਾਂ ਸਭਿਆਚਾਰਾਂ ਦੇ ਵਿਚਕਾਰ ਹੈ ਤੇ ਸੰਸਥਾਵਾਂ ਦਾ ਇਸ ਵਿਚ ਕੋਈ ਦਖ਼ਲ ਨਹੀਂ। ਇਸ ਵਿਚ ਕੋਈ ਸ਼ੱਕ ਨਹੀਂ ਕਿ ਮੇਰੀ ਸਾਰੀ ਹਮਦਰਦੀ ਸਮਾਜਵਾਦ ਨਾਲ ਹੈ ਅਤੇ ਇਸ ਨੂੰ ਪੂਰਬੀ ਬਲਾਕ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਪਰ ਮੇਰਾ ਜਨਮ ਤੇ ਪਰਵਰਿਸ਼ ਬੁਰਜ਼ੂਆ ਪਰਿਵਾਰ ਅਤੇ ਸਭਿਆਚਾਰ ਵਿਚ ਹੋਏ। ਇਹ ਸਭ ਹਾਲਾਤ ਮੈਨੂੰ ਇਸ ਗੱਲ ਦੀ ਇਜਾਜ਼ਤ ਦਿੰਦੇ ਹਨ ਕਿ ਮੈਂ ਦੋਵੇਂ ਸਭਿਆਚਾਰਾਂ ਨੂੰ ਨੇੜੇ ਲਿਆਉਣ ਦੀ ਕੋਸ਼ਿਸ਼ ਕਰ ਸਕਾਂ। ਫਿਰ ਵੀ ਮੈਂ ਉਮੀਦ ਕਰਦਾ ਹਾਂ ਕਿ ਜੋ ਵੀ ਸਭ ਤੋਂ ਵਧੀਆ ਹੋਵੇਗਾ ਉਹ ਜਿੱਤੇਗਾ, ਉਹ ਹੈ ਸਮਾਜਵਾਦ।
ਇਸ ਲਈ ਮੈਂ ਅਜਿਹੇ ਸਨਮਾਨ ਨੂੰ ਸਵੀਕਾਰ ਨਹੀਂ ਕਰ ਸਕਦਾ ਜੋ ਸਭਿਆਚਾਰਕ ਉੱਚ ਵਰਗ ਜ਼ਰੀਏ ਮੈਨੂੰ ਮਿਲ ਰਿਹਾ ਹੋਵੇ। ਉਹ ਚਾਹੇ ਪੱਛਮ ਦੇ ਬਦਲੇ ਪੂਰਬ ਵੱਲੋਂ ਹੀ ਕਿਉਂ ਨਾ ਦਿੱਤਾ ਗਿਆ ਹੋਵੇ। ਚਾਹੇ ਮੇਰੀਆਂ ਸੰਵੇਦਨਾਵਾਂ ਦੋਵਾਂ ਦੀ ਹੋਂਦ ਲਈ ਹੀ ਕਿਉਂ ਨਾ ਪੂਰੀ ਤਰ੍ਹਾਂ ਫ਼ਿਕਰਮੰਦ ਹੋਣ, ਜਦੋਂਕਿ ਮੇਰੀ ਸਾਰੀ ਹਮਦਰਦੀ ਸਮਾਜਵਾਦ ਨਾਲ ਹੈ। ਜੇਕਰ ਕੋਈ ਮੈਨੂੰ ਲੈਨਨਿ ਪੁਰਸਕਾਰ ਵੀ ਦਿੰਦਾ ਤਾਂ ਵੀ ਮੇਰੀ ਇਹੀ ਧਾਰਨਾ ਰਹਿੰਦੀ ਤੇ ਮੈਂ ਇਨਕਾਰ ਕਰਦਾ ਜਦੋਂਕਿ ਦੋਵੇਂ ਗੱਲਾਂ ਬਿਲਕੁਲ ਵੱਖੋ-ਵੱਖਰੀਆਂ ਹਨ।
ਮੈਂ ਇਸ ਗੱਲ ਨਾਲ ਵਾਕਫ਼ ਹਾਂ ਕਿ ਨੋਬੇਲ ਪੁਰਸਕਾਰ ਪੱਛਮੀ ਖੇਮੇ ਦਾ ਸਾਹਿਤਕ ਪੁਰਸਕਾਰ ਨਹੀਂ ਹੈ, ਪਰ ਮੈਂ ਇਹ ਜਾਣਦਾ ਹਾਂ ਕਿ ਇਸ ਨੂੰ ਕੌਣ ਮਹੱਤਵਪੂਰਨ ਬਣਾ ਰਿਹਾ ਹੈ ਅਤੇ ਕਿਹੜੀਆਂ ਵਾਰਦਾਤਾਂ ਸਵੀਡਿਸ਼ ਅਕਾਦਮੀ ਦੇ ਕਾਰਜ ਖੇਤਰ ਤੋਂ ਬਾਹਰ ਹਨ ਤੇ ਇਸ ਨੂੰ ਲੈ ਕੇ ਵਾਪਰ ਰਹੀਆਂ ਹਨ। ਇਸ ਲਈ ਮੌਜੂਦਾ ਹਾਲਾਤ ਵਿਚ ਇਹ ਯਕੀਨੀ ਹੋ ਜਾਂਦਾ ਹੈ ਕਿ ਨੋਬੇਲ ਪੁਰਸਕਾਰ ਪੂਰਬ ਅਤੇ ਪੱਛਮ ਵਿਚ ਤਰੇੜ ਪੈਦਾ ਕਰਨ ਲਈ ਜਾਂ ਪੱਛਮ ਦੇ ਲੇਖਕਾਂ ਨੂੰ ਥਾਪੀ ਦੇਣ ਲਈ ਦਿੱਤਾ ਜਾ ਰਿਹਾ ਹੈ ਜਾਂ ਫਿਰ ਪੂਰਬ ਦੇ ਵਿਰੋਧੀ ਲੇਖਕਾਂ ਲਈ ਰਾਖਵਾਂ ਹੈ। ਜਵਿੇਂ ਇਹ ਨੈਰੁੂਦਾ ਨੂੰ ਕਿਉਂ ਨਹੀਂ ਦਿੱਤਾ ਗਿਆ ਜੋ ਦੱਖਣੀ ਅਮਰੀਕਾ ਦੇ ਮਹਾਨ ਕਵੀਆਂ ਵਿਚੋਂ ਇਕ ਹੈ। ਕੋਈ ਇਸ ਬਾਰੇ ਗੰਭੀਰਤਾ ਨਾਲ ਨਹੀਂ ਸੋਚੇਗਾ ਕਿ ਇਹ ਲੂਈ ਆਰਮੋਨ ਨੂੰ ਕਿਉਂ ਨਹੀਂ ਦਿੱਤਾ ਜਾਣਾ ਚਾਹੀਦਾ ਜਦੋਂਕਿ ਉਹ ਇਸ ਦੇ ਹੱਕਦਾਰ ਹਨ। ਇਹ ਅਫ਼ਸੋਸਜਨਕ ਹੈ ਕਿ ਸੋਲਖੋਵ ਦੀ ਥਾਂ ਪਾਸਟਰਨੋਕ ਨੂੰ ਸਨਮਾਨਿਤ ਕੀਤਾ ਗਿਆ ਜੋ ਇਕੱਲਾ ਰੂਸੀ ਲੇਖਕ ਏ ਜਿਸ ਦਾ ਕੰਮ ਵਿਦੇਸ਼ਾਂ ਵਿਚ ਸਨਮਾਨਿਤ ਹੋਇਆ ਜਦੋਂਕਿ ਆਪਣੇ ਹੀ ਮੁਲਕ ਵਿਚ ਉਸ ’ਤੇ ਪਾਬੰਦੀ ਲਾ ਦਿੱਤੀ ਗਈ।
ਦੂਸਰੀ ਤਰ੍ਹਾਂ ਵੀ ਸੰਤੁਲਨਿ ਸਥਾਪਿਤ ਹੋ ਸਕਦਾ ਸੀ। ਅਲਜੀਰੀਆ ਦੇ ਮੁਕਤੀ ਸੰਗਰਾਮ ਵਿਚ ਜਦੋਂ ਅਸੀਂ ਸਾਰੇ ‘121 ਘੋਸ਼ਣਾ ਪੱਤਰ’ ’ਤੇ ਹਸਤਾਖਰ ਕਰ ਰਹੇ ਸੀ ਉਦੋਂ ਜੇਕਰ ਇਹ ਸਨਮਾਨ ਮੈਨੂੰ ਮਿਲਦਾ ਤਾਂ ਮੈਂ ਇਸ ਨੂੰ ਸਿਰ ਨਵਿਾ ਕੇ ਮਨਜ਼ੂਰ ਕਰ ਲੈਂਦਾ ਕਿਉਂਕਿ ਇਹ ਮੇਰੇ ਪ੍ਰਤੀ ਸਨਮਾਨ ਨਾ ਹੋ ਕੇ ਪੂਰੇ ਮੁਕਤੀ ਸੰਗਰਾਮ ਪ੍ਰਤੀ ਸਨਮਾਨ ਹੁੰਦਾ ਜੋ ਉਨ੍ਹਾਂ ਦਿਨਾਂ ਵਿਚ ਲੜਿਆ ਜਾ ਰਿਹਾ ਸੀ, ਪਰ ਇਸ ਦਿਸ਼ਾ ਵਿਚ, ਅਜਿਹਾ ਨਹੀਂ ਵਾਪਰਿਆ।
ਆਪਣੇ ਉਦੇਸ਼ਾਂ ’ਤੇ ਚਰਚਾ ਕਰਨ ਵਕਤ ਸਵੀਡਿਸ਼ ਅਕਾਦਮੀ ਨੂੰ ਘੱਟ ਤੋਂ ਘੱਟ ਸ਼ਬਦਾਂ ਵਿਚ ਜ਼ਿਕਰ ਤਾਂ ਕਰਨਾ ਚਾਹੀਦਾ ਹੈ ਜਿਸ ਨੂੰ ਅਸੀਂ ਆਜ਼ਾਦੀ ਕਹਿੰਦੇ ਹਾਂ। ਉਸ ਦੇ ਕਈ ਤਰਜਮੇ ਹਨ। ਪੱਛਮ ਵਿਚ ਇਸ ਦਾ ਅਰਥ ਆਮ ਨਿੱਜੀ ਆਜ਼ਾਦੀ ਤਕ ਸੀਮਤ ਹੈ ਜੋ ਕਿ ਐਸੀ ਆਜ਼ਾਦੀ ਹੈ ਜਿਸ ਵਿਚ ਤੁਹਾਨੂੰ ਇਕ ਜੋੜੀ ਜੁੱਤੇ ਤੋਂ ਵੱਧ ਪਹਨਿਣ ਅਤੇ ਦੂਸਰੇ ਦੀ ਭੁੱਖ ਹੜਪ ਜਾਣ ਦਾ ਹੱਕ ਹੈ। ਮੈਨੂੰ ਜਾਪਿਆ ਕਿ ਸਨਮਾਨ ਨੂੰ ਇਨਕਾਰ ਕਰਨਾ ਘੱਟ ਖ਼ਤਰਨਾਕ ਹੈ, ਬਜਾਏ ਇਸ ਨੂੰ ਹਾਸਲ ਕਰਨ ਦੇ। ਜੇਕਰ ਮੈਂ ਮਨਜ਼ੂਰ ਕਰ ਲੈਂਦਾ ਹਾਂ, ਮੈਨੂੰ ਖ਼ੁਦ ਨੂੰ ਉਦੇਸ਼ਾਂ ਪ੍ਰਤੀ ਮੁੜ ਵਿਚਾਰਨਾ ਪਵੇਗਾ। ਫਿਗਾਕੋ ਲਿਟਰੇਰੀਆ ਵਿਚ ਛਪੇ ਲੇਖ ਮੁਤਾਬਿਕ ‘ਕਿਸੇ ਤਰ੍ਹਾਂ ਦੇ ਵਵਿਾਦਤ ਰਾਜਨੀਤਕ ਪਿਛੋਕੜ ਨਾਲ ਨਹੀਂ ਜੁੜਿਆ ਸੀ।’ ਲੇਖਕ ਦਾ ਮੰਤਵ ਅਕਾਦਮੀ ਦਾ ਮੰਤਵ ਨਹੀਂ ਹੈ ਤੇ ਮੈਂ ਇਹ ਜਾਣਦਾ ਸੀ ਕਿ ਸੱਜੇ ਪੱਖੀਆਂ ਨੇ ਮੇਰੇ ਨਾਂ ਦੀ ਮਨਜ਼ੂਰੀ ਲਈ ਕਵਿੇਂ ਹਾਮੀ ਭਰੀ। ਮੈਂ ਵਵਿਾਦਤ ਰਾਜਨੀਤਕ ਪਿਛੋਕੜ ਨੂੰ ਅੱਜ ਵੀ ਜਾਇਜ਼ ਸਮਝਦਾ ਹਾਂ। ਮੈਂ ਇਸ ਗੱਲ ਲਈ ਵੀ ਤਿਆਰ ਹਾਂ ਕਿ ਪਿਛੋਕੜ ਵਿਚ ਮੇਰੇ ਕਾਮਰੇਡ ਦੋਸਤਾਂ ਕੋਲੋਂ ਕੋਈ ਗ਼ਲਤੀ ਹੋਈ ਹੈ ਤਾਂ ਮੈਂ ਬੇਝਿਜਕ ਕਬੂਲਣ ਨੂੰ ਤਿਆਰ ਹਾਂ।
ਇਸ ਦਾ ਇਹ ਮਤਲਬ ਨਾ ਲਿਆ ਜਾਵੇ ਕਿ ਨੋਬੇਲ ਪੁਰਸਕਾਰ ਬੁਰਜ਼ੂਆ ਮਾਨਸਿਕਤਾ ਤੋਂ ਪ੍ਰੇਰਿਤ ਹੈ। ਪਰ ਮੈਂ ਦਾਅਵੇ ਨਾਲ ਇਹ ਕਹਿ ਸਕਦਾ ਹਾਂ ਤੇ ਅਜਿਹੇ ਕਈ ਗੁੱਟਾਂ ਤੋਂ ਵਾਕਫ਼ ਹਾਂ ਜੋ ਇਸ ਦੀਆਂ ਕਈ ਵਿਆਖਿਆਵਾਂ ਕਰ ਦੇਣਗੇ।
ਅੰਤ ਵਿਚ ਮੈਂ ਇਸ ਵਿਚ ਮਿਲਣ ਵਾਲੀ ਰਕਮ ਦੇ ਸਵਾਲ ’ਤੇ ਗੱਲ ਕਰਾਂਗਾ। ਸਨਮਾਨਿਤ ਵਿਅਕਤੀ ਲਈ ਇਹ ਭਾਰ ਹੈ। ਅਕਾਦਮੀ ਇੱਜ਼ਤ ਭਾਵ ਦੇ ਨਾਲ ਇਕ ਵੱਡੀ ਰਕਮ ਆਪਣੇ ਜੇਤੂਆਂ ਨੂੰ ਦਿੰਦੀ ਹੈ। ਇਹ ਇਕ ਸਮੱਸਿਆ ਹੈ ਜੋ ਮੈਨੂੰ ਪਰੇਸ਼ਾਨ ਕਰਦੀ ਹੈ। ਹੁਣ ਜਾਂ ਤਾਂ ਕੋਈ ਇਸ ਰਕਮ ਨੂੰ ਸਵੀਕਾਰ ਕਰੇ ਅਤੇ ਇਹ ਰਕਮ ਆਪਣੀਆਂ ਸੰਸਥਾਵਾਂ ਅਤੇ ਅੰਦੋਲਨ ਵਿਚ ਲੱਗੇ ਲੋਕਾਂ ’ਤੇ ਲਾ ਦੇਵੇ ਜੋ ਵੱਧ ਕਲਿਆਣਕਾਰੀ ਕਾਰਜ ਸਮਝੇ! ਜਵਿੇਂ ਮੈਂ ਲੰਡਨ ਵਿਚ ਬਣੀ ‘ਰੰਗ ਭੇਦ ਕਮੇਟੀ’ ਨੂੰ ਲੈ ਕੇ ਸੋਚਦਾ ਹਾਂ। ਜਾਂ ਫਿਰ ਕੋਈ ਆਪਣੇ ਖੁੱਲ੍ਹੇ ਵਿਚਾਰਾਂ ਖ਼ਾਤਰ ਇਹ ਰਕਮ ਲੈਣ ਤੋਂ ਇਨਕਾਰ ਕਰ ਦੇਵੇ ਜੋ ਅਜਿਹੇ ਮੰਦਹਾਲੀ ਵਿਚ ਰਹਿੰਦੇ ਲੋਕਾਂ ਦੇ ਕੰਮ ਆਉਂਦੀ। ਪਰ ਮੈਨੂੰ ਇਹ ਝੂਠ-ਮੂਠ ਦੀ ਸਮੱਸਿਆ ਲੱਗਦੀ ਹੈ। ਜ਼ਾਹਿਰ ਹੈ ਮੈਂ ਢਾਈ ਲੱਖ ਕਰਾਉਨ ਦੀ ਕੁਰਬਾਨੀ ਦੇ ਸਕਦਾ ਹਾਂ ਕਿਉਂਕਿ ਮੈਂ ਖ਼ੁਦ ਨੂੰ ਇਕ ਸੰਸਥਾ ਵਿਚ ਰੂਪਾਂਤਰਿਤ ਨਹੀਂ ਕਰ ਸਕਦਾ। ਚਾਹੇ ਉਹ ਪੂਰਬ ਹੋਵੇ ਜਾਂ ਪੱਛਮ। ਪਰ ‘ਕਿਸੇ ਨੂੰ ਇਹ ਕਹਿਣ ਦਾ ਹੱਕ ਵੀ ਨਹੀਂ ਦੇਵਾਂਗਾ ਕਿ ਢਾਈ ਲੱਖ ਕਰਾਉਨ ਮੈਂ ਉਂਝ ਹੀ ਕੁਰਬਾਨ ਕਰ ਦੇਵਾਂ ਜੋ ਮੇਰੇ ਆਪਣੇ ਨਹੀਂ ਹਨ ਸਗੋਂ ਮੇਰੇ ਸਾਰੇ ਕਾਮਰੇਡ ਦੋਸਤਾਂ ਤੇ ਮੇਰੀ ਵਿਚਾਰਧਾਰਾ ਨਾਲ ਸਬੰਧ ਵੀ ਰੱਖਦੇ ਹਨ।
ਇਸ ਲਈ ਦੋਵੇਂ ਗੱਲਾਂ, ਪੁਰਸਕਾਰ ਲੈਣਾ ਜਾਂ ਇਸ ਨੂੰ ਇਨਕਾਰ ਕਰਨਾ ਮੇਰੇ ਲਈ ਤਕਲੀਫ਼ਦੇਹ ਹਨ। ਇਸ ਸੁਨੇਹੇ ਨਾਲ ਮੈਂ ਇਸ ਗੱਲ ਨੂੰ ਖ਼ਤਮ ਕਰਦਾ ਹਾਂ ਕਿ ਸਵੀਡਿਸ਼ ਜਨਤਾ ਨਾਲ ਮੇਰੀ ਪੂਰੀ ਹਮਦਰਦੀ ਹੈ ਤੇ ਮੈਂ ਇਸ ਨਾਲ ਪੂਰੀ ਸਹਿਮਤੀ ਜਤਾਉਂਦਾ ਹਾਂ।
- ਅਨੁਵਾਦ: ਡਾ. ਸ਼ਿਆਮ ਸੁੰਦਰ ਦੀਪਤੀ
ਸੰਪਰਕ: 98158-08506

Advertisement