ਨੈੱਟਫਲਿਕਸ ’ਤੇ 11 ਜੁਲਾਈ ਨੂੰ ਰਿਲੀਜ਼ ਹੋਵੇਗੀ ‘ਆਪ ਜੈਸਾ ਕੋਈ’
05:27 AM Jun 19, 2025 IST
ਮੁੰਬਈ: ਆਰ. ਮਾਧਵਨ ਅਤੇ ਫ਼ਾਤਿਮਾ ਸਨਾ ਸ਼ੇਖ ਦੀ ਆਉਣ ਵਾਲੀ ਫਿਲਮ ‘ਆਪ ਜੈਸਾ ਕੋਈ’ ਨੂੰ ਆਖਰ ਰਿਲੀਜ਼ ਦੀ ਤਰੀਕ ਮਿਲ ਗਈ ਹੈ। ਮਾਧਵਨ ਅਤੇ ਫ਼ਾਤਿਮਾ ਸਨਾ ਸ਼ੇਖ ਦੀ ਰੋਮਾਂਟਿਕ-ਕਾਮੇਡੀ ਫਿਲਮ ਦੀ ਪਹਿਲੀ ਝਲਕ ਕੁਝ ਮਹੀਨੇ ਪਹਿਲਾਂ ਦੇਖਣ ਨੂੰ ਮਿਲੀ ਸੀ। ਅੱਜ ਨਿਰਮਾਤਾਵਾਂ ਨੇ ਇਸ ਦੀ ਰਿਲੀਜ਼ ਤਰੀਕ ਦਾ ਐਲਾਨ ਕਰ ਦਿੱਤਾ ਹੈ। ਇਹ ਫਿਲਮ 11 ਜੁਲਾਈ ਨੂੰ ਨੈੱਟਫਲਿਕਸ ’ਤੇ ਰਿਲੀਜ਼ ਹੋਵੇਗੀ। ਫਿਲਮ ਵਿੱਚ ਮਾਧਵਨ ਸੰਸਕ੍ਰਿਤ ਅਧਿਆਪਕ ਵਜੋਂ ਸ਼੍ਰੀਰੇਣੂ ਅਤੇ ਮਧੂ ਦੇ ਰੂਪ ’ਚ ਫ਼ਾਤਿਮਾ ਫ੍ਰੈਂਚ ਅਧਿਆਪਕ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ‘ਆਪ ਜੈਸਾ ਕੋਈ’ ਦੀ ਕਹਾਣੀ ਦੋ ਵਿਰੋਧੀਆਂ ਨੂੰ ਇਕ ਕਰਦੀ ਹੈ। ਇਹ ਫਿਲਮ ਰਿਸ਼ਤਿਆਂ ਬਾਰੇ ਇਕ ਨਵਾਂ ਨਜ਼ਰੀਆ ਪੇਸ਼ ਕਰਦੀ ਹੈ। ਫਿਲਮ ਦਾ ਨਿਰਦੇਸ਼ਨ ਵਿਵੇਕ ਸੋਨੀ ਵੱਲੋਂ ਕੀਤਾ ਗਿਆ ਹੈ। ਫਿਲਮ ਨਿਰਮਾਤਾਵਾਂ ਨੇ ਕਿਹਾ ਕਿ ‘ਆਪ ਜੈਸਾ ਕੋਈ’ ਆਧੁਨਿਕ ਰੋਮਾਂਸ ਨੂੰ ਪੇਸ਼ ਕਰਨ ਲਈ ਤਿਆਰ ਹੈ ਜੋ ਅੱਜ ਦੀ ਦੁਨੀਆ ਵਿੱਚ ਅਸਲ ਸਬੰਧਾਂ ਦੀ ਜ਼ਰੂਰਤ ਨੂੰ ਜ਼ਾਹਿਰ ਕਰਦਾ ਹੈ।’’ -ਏਐੱਨਆਈ
Advertisement
Advertisement