ਨੈਸ਼ਨਲ ਕੈਡਿਟ ਕੋਰ ਯੂਨਿਟ ਨੂੰ ਸਿਖਲਾਈ ਦਿੱਤੀ
05:04 AM May 20, 2025 IST
ਲਹਿਰਾਗਾਗਾ: ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਦੇ ਨੈਸ਼ਨਲ ਕੈਡਿਟ ਕੋਰ ਯੂਨਿਟ ਲਈ ਇੱਕ ਰੋਜ਼ਾ ਸਿਖਲਾਈ ਕੈਂਪ ਲਗਾਇਆ ਗਿਆ। ਏਐੱਨਓ ਸੁਭਾਸ਼ ਚੰਦ ਮਿੱੱਤਲ ਨੇ ਦੱਸਿਆ ਕਿ ਤਿੰਨ ਪੰਜਾਬ ਐੱਨਸੀਸੀ ਏਅਰ ਵਿੰਗ ਪਟਿਆਲਾ ਤੋਂ ਜੀਟੀਆਈ ਕੋਪਰਲ ਯਾਦਵ ਨੇ ਕੈਡਿਟਸ ਦੀ ਸਪੈਸ਼ਲ ਕਲਾਸ ਵਿਚ ਗੱਲਬਾਤ ਕਰਦਿਆਂ ਐੱਨਸੀਸੀ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਅਤੇ ਡਰਿਲ ਦੀ ਟਰੇਨਿੰਗ ਦਿੱਤੀ। ਸਕੂਲ ਪਹੁੰਚਣ ’ਤੇ ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ, ਅਮਨ ਢੀਂਡਸਾ, ਖੇਡ ਇੰਚਾਰਜ ਨਰੇਸ਼ ਚੌਧਰੀ ਨੇ ਕੋਪਰਲ ਯਾਦਵ ਦਾ ਸਵਾਗਤ ਕੀਤਾ। ਕੋਪਰਲ ਯਾਦਵ ਨੇ ਕਿਹਾ ਕਿ ਨੈਸ਼ਨਲ ਕੈਡਿਟ ਕੋਰ ਕੈਡਿਟਾਂ ’ਚ ਰਾਸ਼ਟਰਵਾਦ ਦੀ ਭਾਵਨਾ ਪੈਦਾ ਕਰਨ ਲਈ ਸਾਰਥਿਕ ਕਦਮ ਹੈ। -ਪੱਤਰ ਪ੍ਰੇਰਕ
Advertisement
Advertisement