ਨੈਸ਼ਨਲ ਅਬੈਕਸ ਮੁਕਾਬਲੇ ’ਚ ਪੋਰਸ ਤੇ ਤਿਵਾੜੀ ਮੋਹਰੀ
05:05 AM May 09, 2025 IST
ਭੁੱਚੋ ਮੰਡੀ: ਯੂਸੀਐੱਮਏਐੱਸ ਅਬੈਕਸ ਗਰੁੱਪ ਵੱਲੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਵਿੱਚ ਕਰਵਾਈ ਗਈ 18ਵੀਂ ਨੈਸ਼ਨਲ ਪ੍ਰਤੀਯੋਗਤਾ ਵਿੱਚ ਸੇਂਟ ਕਬੀਰ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਖੁਰਦ ਦੇ ਦੂਜੀ ਜਮਾਤ ਦੇ ਵਿਦਿਆਰਥੀ ਆਯੂ ਪੋਰਸ ਨੇ ਪੰਜਾਬ ’ਚੋਂ ਪੰਜਵਾਂ ਅਤੇ ਤੀਜੀ ਜਮਾਤ ਦੀ ਅਨਿਆ ਤਿਵਾੜੀ ਨੇ ਸੱਤਵਾਂ ਸਥਾਨ ਹਾਸਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਸਕੂਲ ਦੇ ਐੱਮਡੀ ਐੱਮਐੱਲ ਅਰੋੜਾ, ਪ੍ਰਿੰਸੀਪਲ ਕੰਚਨ ਬਾਲਾ ਅਤੇ ਸੋਨੀਆ ਧਵਨ ਨੇ ਬੱਚਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਪ੍ਰਤੀ ਯੋਗਤਾ ਵਿੱਚ ਵੱਖ-ਵੱਖ ਰਾਜਾਂ ਦੇ 5 ਤੋਂ 13 ਸਾਲ ਦੇ 1200 ਵਿਦਿਆਰਥੀਆਂ ਨੇ ਭਾਗ ਲਿਆ ਸੀ। ਬੱਚਿਆਂ ਨੂੰ ਕਠਿਨ 200 ਸਵਾਲਾਂ ਦੇ 8 ਮਿੰਟਾਂ ’ਚ ਸਵਾਲ ਹੱਲਕਰਨ ਦਾ ਸਮਾਂ ਦਿੱਤਾ ਗਿਆ ਸੀ। -ਪੱਤਰ ਪ੍ਰੇਰਕ
Advertisement
Advertisement