ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨੈਸ਼ਨਲ ਹਾਈਵੇਅ ਦੀ ਆਵਾਜਾਈ ਵਿੱਚ ਅੜਿੱਕਾ ਬਣਿਆ ਰੇਲਵੇ ਫਾਟਕ

12:35 PM May 09, 2023 IST

ਸ਼ਗਨ ਕਟਾਰੀਆ

Advertisement

ਬਠਿੰਡਾ, ਮਈ

ਇੱਥੇ ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ-07 ‘ਤੇ ਲਹਿਰਾ ਮੁਹੱਬਤ ਨੇੜਲੇ ਰੇਲਵੇ ਫਾਟਕ ਦੇ ਬੰਦ ਹੋਣ ਸਮੇਂ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਫਾਟਕ ਥਰਮਲ ਪਲਾਂਟ ਲਹਿਰਾ ਮੁਹੱਬਤ ਅਤੇ ਅਲਟ੍ਰਾਟੈਕ ਸੀਮਿੰਟ ਫੈਕਟਰੀ ਨੂੰ ਜਾਣ ਵਾਲੀ ਰੇਲਵੇ ਲਾਈਨ ‘ਤੇ ਬਣਿਆ ਹੋਇਆ ਹੈ। ਇਨ੍ਹੀਂ ਦਿਨੀਂ ਪਾਵਰ ਪਲਾਂਟ ਅਤੇ ਸੀਮਿੰਟ ਫੈਕਟਰੀ ‘ਚ ਉਤਪਾਦਨ ਦਾ ਕੰਮ ਤੇਜ਼ੀ ਫੜ ਚੁੱਕਿਆ ਹੈ। ਦੋਵਾਂ ਪਲਾਟਾਂ ਲਈ ਰੋਜ਼ਾਨਾ ਕੋਲੇ ਦੇ ਰੈਕ ਆਉਂਦੇ ਹਨ ਅਤੇ ਖਾਲੀ ਹੋਣ ਬਾਅਦ ਵਾਪਸ ਵੀ ਪਰਤਦੇ ਹਨ। ਤਿਆਰ ਸੀਮਿੰਟ ਦੇਸ਼ ਦੇ ਹੋਰਨਾਂ ਭਾਗਾਂ ‘ਚ ਵੀ ਰੇਲਵੇ ਰੈਕਾਂ ਰਾਹੀਂ ਹੀ ਜਾਂਦਾ ਹੈ। ਰੇਲਵੇ ਰੈਕਾਂ ਦੀ ਆਵਾਜਾਈ ਕਰਕੇ ਰੇਲਵੇ ਫਾਟਕ ਅਕਸਰ ਬੰਦ ਰਹਿੰਦਾ ਹੈ।

Advertisement

ਜ਼ਿਕਰਯੋਗ ਹੈ ਕਿ ਇਹ ਮਾਰਗ ਸ੍ਰੀ ਗੰਗਾਨਗਰ, ਡੱਬਵਾਲੀ, ਹਨੂੰਮਾਨਗੜ੍ਹ, ਅਬੋਹਰ, ਮਲੋਟ, ਬਠਿੰਡਾ ਸਮੇਤ ਰਾਜਸਥਾਨ, ਹਰਿਆਣਾ ਅਤੇ ਪੰਜਾਬ ਦੇ ਬਹੁਤ ਸਾਰੇ ਖੇਤਰਾਂ ਨੂੰ ਪਟਿਆਲਾ, ਲੁਧਿਆਣਾ, ਚੰਡੀਗੜ੍ਹ ਸਮੇਤ ਹਿਮਾਚਲ ਅਤੇ ਹਰਿਆਣਾ ਨਾਲ ਜੋੜਦਾ ਹੈ। ਇਸ ਰਸਤੇ ‘ਤੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ‘ਚ ਵੱਡੇ-ਛੋਟੇ ਵਾਹਨਾਂ ਦੀ ਦਿਨ-ਰਾਤ ਦੀ ਆਵਾਜਾਈ ਹੈ।

ਲਹਿਰਾ ਮੁਹੱਬਤ ਥਰਮਲ ਪਲਾਂਟ ਵਿੱਚ ਕਾਰਜਸ਼ੀਲ ਐਂਪਲਾਈਜ਼ ਫ਼ੈਡਰੇਸ਼ਨ (ਚਾਹਲ) ਦੇ ਸੂਬਾਈ ਆਗੂ ਰਜਿੰਦਰ ਸਿੰਘ ਨਿੰਮਾ ਦਾ ਕਹਿਣਾ ਹੈ ਕਿ ਰੇਲਵੇ ਵਿਭਾਗ ਵੱਲੋਂ ਇਨ੍ਹਾਂ ਲਾਈਨਾਂ ਦੀ ਬਿਜਲਈਕਰਨ ਕੀਤਾ ਜਾ ਰਿਹਾ ਹੈ। ਲਾਈਨ ਨੂੰ ਕਬਰ ਕਰਨ ਵਾਲੀਆਂ ਸੰਪਰਕ ਸੜਕਾਂ ਅਤੇ ਖੇਤਾਂ ਵਾਲੇ ਰਸਤਿਆਂ ਨੂੰ ਬੰਦ ਕਰਕੇ ਜ਼ਮੀਨਦੋਜ਼ ਪੁਲ ਤਿਆਰ ਕੀਤੇ ਜਾ ਰਹੇ ਹਨ। ਉਨ੍ਹਾਂ ਸੁਆਲ ਉਠਾਇਆ ਕਿ ਜਦੋਂ ਨੈਸ਼ਨਲ ਹਾਈਵੇਅ ਅਥਾਰਟੀ ਬਠਿੰਡਾ-ਚੰਡੀਗੜ੍ਹ ਰੋਡ ‘ਤੇ ਭਾਰੀ ਟੋਲ ਟੈਕਸ ਵਸੂਲ ਰਹੀ ਹੈ ਤਾਂ ਇਸ ਜਗ੍ਹਾ ‘ਤੇ ਹਵਾਈ ਪੁਲ ਕਿਉਂ ਨਹੀਂ ਬਣਾਉਂਦੀ ਜਦ ਕਿ ਇਸੇ ਰੋਡ ‘ਤੇ ਤਪਾ ਮੰਡੀ ਲਾਗੇ ਅੱਧਾ ਕਿਲੋਮੀਟਰ ਦੀ ਦੂਰੀ ‘ਚ ਦੋ ਓਵਰ ਬਰਿੱਜ ਬਣਾਏ ਗਏ ਹਨ। ਮੁਲਾਜ਼ਮ ਆਗੂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਤੋਂ ਮੰਗ ਮੰਗ ਕੀਤੀ ਕਿ ਰੇਲਵੇ ਵਿਭਾਗ ਅਤੇ ਨੈਸ਼ਨਲ ਹਾਈਵੇਅ ਅਥਾਰਿਟੀ ਦੇ ਅਧਿਕਾਰੀਆਂ ਵੱਲੋਂ ਤਾਲਮੇਲ ਕਰਕੇ ਇਸ ਫਾਟਕ ‘ਤੇ ਓਵਰ ਬਰਿੱਜ ਬਣਾਇਆ ਜਾਣਾ ਚਾਹੀਦਾ ਹੈ ਤਾਂ ਕਿ ਲੋਕਾਂ ਦੀ ਮੁਸ਼ਕਲ ਦਾ ਹੱਲ ਹੋ ਸਕੇ।

Advertisement