ਨੇਪਾਲ ਵਿੱਚ 4.7 ਸ਼ਿੱਦਤ ਦੇ ਭੂਚਾਲ ਦੇ ਝਟਕੇ
04:03 AM May 21, 2025 IST
ਕਾਠਮੰਡੂ, 20 ਮਈ
ਪੱਛਮੀ ਨੇਪਾਲ ਦੇ ਕਾਸਕੀ ਜ਼ਿਲ੍ਹੇ ਵਿਚ ਅੱਜ ਬਾਅਦ ਦੁਪਹਿਰ 4.7 ਸ਼ਿੱਦਤ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਨਿਗਰਾਨੀ ਅਤੇ ਖੋਜ ਕੇਂਦਰ ਅਨੁਸਾਰ ਭੂਚਾਲ ਦਾ ਕੇਂਦਰ ਕਾਠਮੰਡੂ ਤੋਂ ਲਗਪਗ 250 ਕਿਲੋਮੀਟਰ ਦੂਰ ਕਾਸਕੀ ਜ਼ਿਲ੍ਹੇ ਦੇ ਸਿਨੁਵਾ ਖੇਤਰ ਵਿੱਚ ਬਾਅਦ ਦੁਪਹਿਰ 1:59 ਵਜੇ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਤਨਾਹੂ, ਪਰਵਤ ਅਤੇ ਬਾਗਲੁੰਗ ਸਮੇਤ ਗੁਆਂਢੀ ਜ਼ਿਲ੍ਹਿਆਂ ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲ ਦੀ ਘੜੀ ਭੂਚਾਲ ਕਾਰਨ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਤੁਰੰਤ ਕੋਈ ਰਿਪੋਰਟ ਨਹੀਂ ਹੈ। ਇਸ ਤੋਂ ਪਹਿਲਾਂ 14 ਮਈ ਨੂੰ ਪੂਰਬੀ ਨੇਪਾਲ ਦੇ ਸੋਲੂਕੁੰਭੂ ਜ਼ਿਲ੍ਹੇ ਦੇ ਛੇਸਕਾਮ ਖੇਤਰ ਵਿੱਚ 4.6 ਦੀ ਸ਼ਿੱਦਤ ਦਾ ਭੂਚਾਲ ਆਇਆ ਸੀ। -ਪੀਟੀਆਈ
Advertisement
Advertisement