ਨੇਪਾਲ: ਕੇਬਲ ਕਾਰ ਸਟੇਸ਼ਨ ’ਤੇ ਭਾਰਤੀ ਬਜ਼ੁਰਗ ਸੈਲਾਨੀ ਦੀ ਮੌਤ
05:08 AM May 26, 2025 IST
ਕਾਠਮੰਡੂ, 25 ਮਈ
ਨੇਪਾਲ ਦੇ ਚਿਤਵਨ ਜ਼ਿਲ੍ਹੇ ਵਿੱਚ ਇਕ ਕੇਬਲ ਕਾਰ ਸਟੇਸ਼ਨ ’ਤੇ ਅਚਾਨਕ ਪਖਾਨੇ ਨੇੜੇ ਡਿੱਗਣ ਕਾਰਨ ਅੱਜ ਇਕ 62 ਸਾਲਾ ਭਾਰਤੀ ਨਾਗਰਿਕ ਦੀ ਮੌਤ ਹੋ ਗਈ। ਇਹ ਘਟਨਾ ਕਾਠਮੰਡੂ ਤੋਂ ਲਗਪਗ 200 ਕਿਲੋਮੀਟਰ ਦੱਖਣ ਵਿੱਚ ਕੁਰਿੰਤਾਰ ਵਿੱਚ ਮਨਕਾਮਨਾ ਕੇਬਲ ਕਾਰ ਸਟੇਸ਼ਨ ’ਤੇ ਸਵੇਰੇ ਕਰੀਬ 8.30 ਵਜੇ ਵਾਪਰੀ। ਕੇਬਲ ਕਾਰ ਸਟੇਸ਼ਨ ਦੇ ਡਿਪਟੀ ਜਨਰਲ ਮੈਨੇਜਰ ਉੱਜਵਲ ਸੇਰਚਨ ਮੁਤਾਬਕ, ਇਕ ਬਜ਼ੁਰਗ ਭਾਰਤੀ ਵਿਅਕਤੀ ਨੂੰ ਸਥਾਨਕ ਹਸਪਤਾਲ ਵਿੱਚ ਮ੍ਰਿਤ ਐਲਾਨਿਆ ਗਿਆ। ਮ੍ਰਿਤਕ ਦੀ ਪਛਾਣ ਮਨੂ ਪ੍ਰਸਾਦ ਭੱਟ ਦੇ ਰੂਪ ਵਿੱਚ ਹੋਈ ਹੈ। ਜਿਸ ਵੇਲੇ ਇਹ ਘਟਨਾ ਵਾਪਰੀ ਭੱਟ ਆਪਣੀ ਪਤਨੀ ਅਤੇ ਜਵਾਈ ਦੇ ਨਾਲ ਗੋਰਖਾ ਜ਼ਿਲ੍ਹੇ ਵਿੱਚ ਮਨਕਾਮਨਾ ਦੇਵੀ ਮੰਦਰ ਦੇ ਦਰਸ਼ਨਾਂ ਲਈ ਜਾ ਰਿਹਾ ਸੀ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਭੱਟ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ ਜੋ ਕਿ ਸੰਭਾਵੀ ਤੌਰ ’ਤੇ ਉੱਤਰ-ਪੱਛਮੀ ਨੇਪਾਲ ਦੇ ਕਾਫੀ ਉਚਾਈ ਵਾਲੇ ਮਸਤੰਗ ਖੇਤਰ ਤੋਂ ਹੇਠਾਂ ਉਤਰਨ ਕਰ ਕੇ ਹੋਇਆ ਹੋ ਸਕਦਾ ਹੈ। -ਪੀਟੀਆਈ
Advertisement
Advertisement