For the best experience, open
https://m.punjabitribuneonline.com
on your mobile browser.
Advertisement

ਨੇਤਾਵਾਂ ਦੀ ਪਰਖ ਕੱਪੜਿਆਂ ਤੋਂ ਨਹੀਂ ਬਲਕਿ ਔਲਾਦ ਤੋਂ ਹੁੰਦੀ ਹੈ: ਰਾਹੁਲ

08:28 AM Nov 30, 2023 IST
ਨੇਤਾਵਾਂ ਦੀ ਪਰਖ ਕੱਪੜਿਆਂ ਤੋਂ ਨਹੀਂ ਬਲਕਿ ਔਲਾਦ ਤੋਂ ਹੁੰਦੀ ਹੈ  ਰਾਹੁਲ
ਕੋਜ਼ੀਕੋੜ ਵਿੱਚ ਆਈਯੂਐੱਮਐੱਲ ਦੇ ਮਰਹੂਮ ਨੇਤਾ ਪੀ ਸੀਥੀ ਹਾਜੀ ’ਤੇ ਆਧਾਰਿਤ ਪੁਸਤਕ ਲੋਕ ਅਰਪਣ ਕਰਦੇ ਹੋਏ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਹੋਰ ਆਗੂ। -ਫੋਟੋ: ਪੀਟੀਆਈ
Advertisement

ਕੋਜ਼ੀਕੋੜ, 29 ਨਵੰਬਰ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਇੱਥੇ ਕਿਹਾ ਕਿ ਕੁੱਝ ਨੇਤਾਵਾਂ ਦੀ ਪਰਖ ਉਨ੍ਹਾਂ ਦੇ ਸਾਦੇ ਪਹਿਰਾਵੇ ਜਾਂ ਕੁੱਝ ਸਸਤੀਆਂ ਘੜੀਆਂ ਦੇ ਆਧਾਰ ’ਤੇ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਨ੍ਹਾਂ ਦੀ ਕਹਿਣੀ ਤੇ ਕਰਨੀ ਵਿੱਚ ਫਰਕ ਹੁੰਦਾ ਹੈ। ਰਾਹੁਲ ਨੇ ਕਿਹਾ ਕਿ ਅਜਿਹੇ ਚਲਾਕ ਆਗੂਆਂ ਦੀਆਂ ਔਲਾਦਾਂ ਮਹਿੰਗੀਆਂ ਗੱਡੀਆਂ ਵਿੱਚ ਘੁੰਮਦੀਆਂ ਹਨ ਅਤੇ ਐਸ਼-ਆਰਾਮ ਦੀ ਜ਼ਿੰਦਗੀ ਜਿਊਂਦੀਆਂ ਹਨ, ਜਦਕਿ ਨੇਤਾ ਸਾਦੇ ਕੱਪੜੇ ਕੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰਦੇ ਹਨ।
ਇੱਥੇ ਇੰਡੀਅਨ ਯੂਨੀਅਨ ਮੁਸਲਿਮ ਲੀਗ (ਆਈਯੂਐੱਮਐੱਲ) ਦੇ ਮਰਹੂਮ ਨੇਤਾ ਪੀ ਸੀਥੀ ਹਾਜੀ ’ਤੇ ਲਿਖੀ ਇੱਕ ਪੁਸਤਕ ਲੋਕ ਅਰਪਣ ਕਰਦਿਆਂ ਰਾਹੁਲ ਨੇ ਕਿਹਾ ਕਿ ਕੁੱਝ ਨੇਤਾਵਾਂ ਦੇ ਅਸਲੀ ਸੁਭਾਅ ਦਾ ਪਤਾ ਉਨ੍ਹਾਂ ਦੀਆਂ ਔਲਾਦਾਂ ਦੇ ਰਹਿਣ-ਸਹਿਣ ਤੋਂ ਲੱਗਦਾ ਹੈ। ਕਾਂਗਰਸ ਨੇਤਾ ਨੇ ਕਿਹਾ, ‘‘ਮੈਂ ਕਈ ਨੇਤਾਵਾਂ ਨੂੰ ਮਿਲਦਾ ਹਾਂ ਅਤੇ ਜਿਵੇਂ ਕਿ ਤੁਸੀਂ ਜਾਣਦੇ ਹੋ, ਉਹ ਬਹੁਤ ਚਲਾਕ ਲੋਕ ਹਨ। ਅੱਜ ਦੇ ਨੇਤਾ ਤੁਹਾਨੂੰ ਸਿਰਫ਼ ਉਹੀ ਦਿਖਾਉਣਗੇ, ਜੋ ਤੁਹਾਨੂੰ ਦਿਖਾਉਣਾ ਚਾਹੁੰਦੇ ਹਨ।’’ ਰਾਹੁਲ ਨੇ ਕਿਹਾ, ‘‘ਕਦੇ-ਕਦੇ ਜਦੋਂ ਉਹ ਮੈਨੂੰ ਮਿਲਣ ਆਉਂਦੇ ਹਨ ਤਾਂ ਸਾਦੇ ਕੱਪੜੇ ਅਤੇ ਸਸਤੀਆਂ ਘੜੀਆਂ ਤੇ ਟੁੱਟੇ ਬੂਟ ਪਾ ਕੇ ਆਉਂਦੇ ਹਨ। ਜਦੋਂ ਤੁਸੀਂ ਉਨ੍ਹਾਂ ਦੇ ਘਰ ਜਾਂਦੇ ਹੋ ਤਾਂ ਉਨ੍ਹਾਂ ਕੋਲ ਵੱਡੀ ਬੀਐੱਮਡਬਲਿਊ ਹੁੰਦੀ ਹੈ। ਇਹ ਲੋਕ ਬਹੁਤ ਚੁਸਤ ਹੁੰਦੇ ਹਨ। ਉਹ ਜਾਣਦੇ ਹਨ ਕਿ ਤੁਸੀਂ ਕੀ ਦੇਖ ਰਹੇ ਹੋ।’’ ਰਾਹੁਲ ਅਨੁਸਾਰ ਨੇਤਾ ਕੱਪੜਿਆਂ ਅਤੇ ਹੋਰ ਚੀਜ਼ਾਂ ਜ਼ਰੀਏ ਆਪਣੀ ਅਸਲੀਅਤ ਲੁਕਾ ਸਕਦੇ ਹਨ ਪਰ ‘ਜਦੋਂ ਗੱਲ ਉਨ੍ਹਾਂ ਦੇ ਬੱਚਿਆਂ ’ਤੇ ਆਉਂਦੀ ਹੈ ਤਾਂ ਸਚਾਈ ਨੂੰ ਲੁਕਾਇਆ ਨਹੀਂ ਜਾ ਸਕਦਾ।’ ਉਨ੍ਹਾਂ ਕਿਹਾ ਕਿ ਇਸੇ ਕਾਰਨ ਉਨ੍ਹਾਂ ਨੂੰ ਇਨ੍ਹਾਂ ਵਿਅਕਤੀਆਂ ਦੀ ਅਸਲੀਅਤ ਪਤਾ ਲਗਾਉਣ ਲਈ ਇੱਕ ਨਵੇਂ ਤਰੀਕੇ ਦਾ ਸਹਾਰਾ ਲੈਣਾ ਪਿਆ। ਕਾਂਗਰਸ ਨੇ ਸਾਬਕਾ ਪ੍ਰਧਾਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਸਿਆਸਤ ਵਿੱਚ ਲਗਭਗ 18 ਸਾਲ ਬਿਤਾਏ ਅਤੇ ਵੱਖ ਵੱਖ ਨੇਤਾਵਾਂ ਨਾਲ ਗੱਲਬਾਤ ਕਰਨ ਮਗਰੋਂ ਲੋਕਾਂ ਨੂੰ ਪਰਖਣ ਦਾ ਇਹ ‘ਬੁਲੇਟਪਰੂਫ’ ਤਰੀਕਾ ਅਪਣਾਇਆ ਹੈ। ਰਾਹੁਲ ਨੇ ਕਿਹਾ, ‘‘ਮੈਨੂੰ ਇਹ ਬੁਲੇਟਪਰੂਫ ਰਾਹ ਲੱਭਣ ਵਿੱਚ 18 ਸਾਲ ਲੱਗ ਗਏ, ਜਿੱਥੇ ਕਿਸੇ ਵਿਅਕਤੀ ਲਈ ਆਪਣੇ ਬਾਰੇ ਸਚਾਈ ਲੁਕਾਉਣਾ ਅਸੰਭਵ ਹੋਵੇਗਾ। ਮੈਂ ਉਨ੍ਹਾਂ ਨੂੰ ਆਪਣੇ ਬੱਚੇ ਮੇਰੇ ਕੋਲ ਭੇਜਣ ਲਈ ਕਹਿੰਦਾ ਹਾਂ। ਬੱਚਿਆਂ ਨਾਲ ਸੱਚ ਲੁਕਾਇਆ ਨਹੀਂ ਜਾ ਸਕਦਾ।’’
ਹਾਜੀ ਆਈਯੂਐੱਮਐੱਲ ਦੇ ਨੇਤਾ ਅਤੇ ਕੇਰਲ ਦੀ ਨੌਵੀਂ ਵਿਧਾਨ ਸਭਾ ਵਿੱਚ ਹਾਕਮ ਧਿਰ ਦੇ ਚੀਫ ਵ੍ਹਿਪ ਸਨ। ਰਾਹੁਲ ਅਨੁਸਾਰ ਉਹ ਹਾਜੀ ਬਾਰੇ ਬਹੁਤਾ ਨਹੀਂ ਜਾਣਦੇ ਕਿਉਂਕਿ ਉਹ ਉਨ੍ਹਾਂ ਨੂੰ ਕਦੇ ਨਹੀਂ ਮਿਲੇ ਪਰ ਉਨ੍ਹਾਂ ਦੇ ਪੁੱਤਰ ਪੀਕੇ ਬਸ਼ੀਰ ਨੂੰ ਦੇਖ ਕੇ ਅੰਦਾਜ਼ਾ ਲਗਾ ਸਕਦੇ ਹਨ ਕਿ ਮਰਹੂਮ ਨੇਤਾ ਕਿਸ ਤਰ੍ਹਾਂ ਦੇ ਵਿਅਕਤੀ ਸੀ। ਉਨ੍ਹਾਂ ਕਿਹਾ, ‘‘ਮੈਂ ਅਜਿਹਾ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਉਹ (ਬਸ਼ੀਰ) ਆਪਣੇ ਪਿਤਾ ਦੀ ਛਾਪ ਹਨ। ਮੈਂ ਉਨ੍ਹਾਂ ਨੂੰ ਦੇਖ ਕੇ ਉਨ੍ਹਾਂ ਦੇ ਪਿਤਾ ਬਾਰੇ ਜਾਣ ਸਕਦਾ ਹਾਂ। ਕੁੱਝ ਵੀ ਲੁਕੋਇਆ ਨਹੀਂ ਜਾ ਸਕਦਾ।’’ -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×