ਨੇਤਰਹੀਣ ਮਹਿਲਾ ਵੱਲੋਂ ਮਾਊਂਟ ਐਵਰੈਸਟ ਫਤਹਿ
04:06 AM May 28, 2025 IST
ਸ਼ਿਮਲਾ(ਸੁਭਾਸ਼ ਰਜਤਾ): ਦੂਰ-ਦੁਰਾਡੇ ਕਿਨੌਰ ਪਿੰਡ ਦੀ 29 ਸਾਲਾ ਨੇਤਰਹੀਣ ਔਰਤ ਚੋਂਜ਼ਿਨ ਆਂਗਮੋ ਨੇ ਮਾਊਂਟ ਐਵਰੈਸਟ ’ਤੇ ਚੜ੍ਹਾਈ ਕਰ ਕੇ ਇਤਿਹਾਸ ਸਿਰਜ ਦਿੱਤਾ ਹੈ। ਉਹ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਫ਼ਤਹਿ ਕਰਨ ਵਾਲੀ ਪਹਿਲੀ ਨੇਤਰਹੀਣ ਔਰਤ ਬਣ ਗਈ ਹੈ। ਆਂਗਮੋ ਨੂੰ ਉਮੀਦ ਹੈ ਕਿ ਉਸ ਦੀ ਇਸ ਯਾਤਰਾ ਨਾਲ ਸਮਾਜ ਦਾ ਵਿਕਲਾਂਗਤਾ ਨੂੰ ਦੇਖਣ ਦਾ ਨਜ਼ਰੀਆ ਬਦਲੇਗਾ। ਉਸ ਨੇ ਨਵੀਂ ਦਿੱਲੀ ਤੋਂ ਗੱਲਬਾਤ ਕਰਦਿਆਂ ਕਿਹਾ ਕਿ ਉਸ ਦਾ ਸਭ ਤੋਂ ਵੱਡਾ ਸੁਪਨਾ ਪੂਰਾ ਹੋ ਗਿਆ ਹੈ, ਪਰ ਉਸ ਨੂੰ ਇਸ ’ਤੇ ਯਕੀਨ ਨਹੀਂ ਹੋ ਰਿਹਾ।
Advertisement
Advertisement