ਨੁੱਕੜ ਨਾਟਕ ਰਾਹੀਂ ਕੈਦੀਆਂ ਨੂੰ ਕੀਤਾ ਜਾਗਰੂਕ
05:59 AM Jun 15, 2025 IST
ਅੰਬਾਲਾ: ਅੰਬਾਲਾ ਕੇਂਦਰੀ ਜੇਲ੍ਹ ਵਿੱਚ ਅੱਜ ਕੱਲਾ ਧਾਰਾ ਮੰਚ ਦੀ ਟੀਮ ਵੱਲੋਂ ਨੁੱਕੜ ਨਾਟਕ ਖੇਡਿਆ ਗਿਆ। ਇਸ ਦੌਰਾਨ ਕੈਦੀਆਂ ਨੂੰ ਉਨ੍ਹਾਂ ਦੇ ਕਾਨੂੰਨੀ ਅਧਿਕਾਰਾਂ ਬਾਰੇ ਜਾਗਰੂਕ ਕੀਤਾ ਗਿਆ। ਕੈਦੀਆਂ ਨੇ ਵੀ ਵਧ-ਚੜ੍ਹ ਕੇ ਭਾਗ ਲਿਆ। ਜੇਲ੍ਹ ਵਿੱਚ ਰੋਜ਼ਾਨਾ ਕਾਨੂੰਨੀ ਸੇਵਾ ਅਥਰਟੀ ਵੱਲੋਂ ਵਕੀਲ ਭੇਜੇ ਜਾਂਦੇ ਹਨ ਤਾਂ ਜੋ ਹਰ ਕੈਦੀ ਨੂੰ ਕਾਨੂੰਨੀ ਸਹਾਇਤਾ ਮਿਲੇ। ਇਸ ਤੋਂ ਇਲਾਵਾ ਹਰ ਮਹੀਨੇ ਦੋ ਵਾਰੀ ਜੇਲ੍ਹ ਲੋਕ ਅਦਾਲਤਾਂ ਹੁੰਦੀਆਂ ਹਨ ਅਤੇ ਜ਼ਿਲ੍ਹਾ ਜੱਜ ਵੱਲੋਂ ਵੀ ਨਿਯਮਿਤ ਨਿਰੀਖਣ ਕੀਤਾ ਜਾਂਦਾ ਹੈ। -ਪੱਤਰ ਪ੍ਰੇਰਕ
Advertisement
Advertisement
Advertisement