ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨੀਰਜ ਚੋਪੜਾ ਦਾ ਸੁਨਹਿਰੀ ਪ੍ਰਦਰਸ਼ਨ ਜਾਰੀ

08:39 AM Oct 05, 2023 IST
ਨੀਰਜ ਚੋਪੜਾ ਅਤੇ ਕਿਸ਼ੋਰ ਜੇਨਾ ਕ੍ਰਮਵਾਰ ਸੋਨੇ ਅਤੇ ਚਾਂਦੀ ਦਾ ਤਗ਼ਮਾ ਜਿੱਤਣ ਮਗਰੋਂ ਖੁਸ਼ੀ ਦੇ ਰੌਂਅ ਵਿੱਚ।

ਹਾਂਗਜ਼ੂ, 4 ਅਕਤੂਬਰ
ਓਲੰਪਿਕ ਅਤੇ ਵਿਸ਼ਵ ਚੈਂਪੀਅਨ ਨੀਰਜ ਚੋਪੜਾ ਨੇ ਤਕਨੀਕੀ ਅੜਚਨਾਂ ਅਤੇ ਹਮਵਤਨ ਕਿਸ਼ੋਰ ਜੇਨਾ ਤੋਂ ਮਿਲੀ ਸਖ਼ਤ ਚੁਣੌਤੀ ਤੋਂ ਉੱਭਰਦਿਆਂ ਇਸ ਸੈਸ਼ਨ ਦਾ ਆਪਣਾ ਸਰਵੋਤਮ 88.88 ਮੀਟਰ ਦਾ ਥਰੋਅ ਸੁੱਟ ਕੇ ਏਸ਼ਿਆਈ ਖੇਡਾਂ ਦੇ ਨੇਜ਼ਾ ਸੁੱਟਣ ਦੇ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ, ਜਦਕਿ ਪੁਰਸ਼ਾਂ ਦੀ 400 ਮੀਟਰ ਰਿਲੇਅ ਟੀਮ ਨੇ ਵੀ ਆਪਣਾ ਖ਼ਿਤਾਬ ਬਰਕਰਾਰ ਰੱਖਿਆ। ਭਾਰਤ ਨੇ ਅੱਜ ਕੁੱਲ 12 ਤਗ਼ਮੇ ਜਿੱਤੇ, ਜਨਿ੍ਹਾਂ ਵਿੱਚੋਂ ਸੱਤ ਟਰੈਕ ਅਤੇ ਫੀਲਡ ਵਿੱਚ ਮਿਲੇ। ਹੁਣ ਤੱਕ 81 ਤਗ਼ਮਿਆਂ ਨਾਲ ਭਾਰਤ ਦਾ ਏਸ਼ਿਆਈ ਖੇਡਾਂ ਵਿੱਚ ਇਹ ਸਰਵੋਤਮ ਪ੍ਰਦਰਸਨ ਹੈ। ਪਿਛਲੀ ਵਾਰ ਜਕਾਰਤਾ ਵਿੱਚ ਭਾਰਤ ਨੇ 70 ਤਗ਼ਮੇ ਜਿੱਤੇ ਸੀ।

Advertisement

ਚਾਂਦੀ ਦਾ ਤਗ਼ਮਾ ਜੇਤੂ ਹਰਮਿਲਨ ਬੈਂਸ।

ਨੇਜ਼ਾ ਸੁੱਟਣ ਦੇ ਮੁਕਾਬਲੇ ਵਿੱਚ ਨੀਰਜ ਚੋਪੜਾ ਦਾ ਸੋਨ ਤਗ਼ਮਾ ਪੱਕਾ ਮੰਨਿਆ ਜਾ ਰਿਹਾ ਸੀ ਪਰ ਇੱਕ ਸਮੇਂ ਜੇਨਾ ਨੇ 86.77 ਮੀਟਰ ਦੇ ਆਪਣੇ ਤੀਜੇ ਥਰੋਅ ਨਾਲ ਲੀਡ ਬਣਾ ਲਈ ਸੀ ਪਰ ਨੀਰਜ ਚੋਪੜਾ ਨੇ ਆਪਣੇ ਚੌਥੇ ਥਰੋਅ ’ਤੇ 88.88 ਮੀਟਰ ਦੂਰੀ ’ਤੇ ਨੇਜ਼ਾ ਸੁੱਟ ਕੇ ਲੀਡ ਬਣਾ ਲਈ। ਜੇਨਾ ਨੇ 87.54 ਮੀਟਰ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ। ਜਿੱਤ ਮਗਰੋਂ ਭਾਰਤੀ ਦਲ ਖੁਸ਼ੀ ਵਿੱਚ ਖੀਵਾ ਹੁੰਦਾ ਦਿਖਾਈ ਦਿੱਤਾ। ਇਸ ਤੋਂ ਨੀਰਜ ਚੋਪੜਾ ਦਾ ਪਹਿਲਾ ਥਰੋਅ ਇਲੈੱਕਟ੍ਰਾਨਿਕ ਮਸ਼ੀਨ ਵਿੱਚ ਗੜਬੜ ਹੋਣ ਕਾਰਨ ਦਰਜ ਨਹੀਂ ਕੀਤਾ ਜਾ ਸਕਿਆ।

ਮਹਿਲਾ 4x400 ਮੀਟਰ ਰਿਲੇਅ ਦੌੜ ’ਚ ਚਾਂਦੀ ਦਾ ਤਗ਼ਮਾ ਜੇਤੂ ਭਾਰਤੀ ਟੀਮ। -ਫੋਟੋ: ਪੀਟੀਆਈ

ਜੇਨਾ ਨੇ ਚਾਂਦੀ ਦਾ ਤਗ਼ਮਾ ਜਿੱਤਣ ਦੇ ਨਾਲ ਹੀ ਪੈਰਿਸ ਓਲੰਪਿਕ ਲਈ ਵੀ ਕੁਆਲੀਫਾਈ ਕਰ ਲਿਆ ਹੈ, ਜਦਕਿ ਨੀਰਜ ਚੋਪੜਾ ਅਗਸਤ ਵਿੱਚ ਬੁੱਡਾਪੈਸਟ ’ਚ ਹੋਈ ਵਿਸ਼ਵ ਚੈਂਪੀਅਨਸ਼ਿਪ ’ਚ 88.77 ਮੀਟਰ ਦੇ ਥਰੋਅ ਨਾਲ ਕੁਆਲੀਫਾਈ ਕਰ ਚੁੱਕਿਆ ਹੈ। ਨੀਰਜ ਚੋਪੜਾ ਨੇ 82.38, 84.49, 88.88 ਅਤੇ 80.80 ਮੀਟਰ ਦੂਰੀ ’ਤੇ ਨੇਜ਼ਾ ਸੁੱਟਿਆ। ਉਸ ਦਾ ਤੀਜਾ ਅਤੇ ਛੇਵਾਂ ਥਰੋਅ ਫਾਊਲ ਰਿਹਾ। ਇਸੇ ਤਰ੍ਹਾਂ ਜੇਨਾ ਨੇ 81.26, 79.76, 86.77 ਅਤੇ 87.54 ਦੇ ਥਰੋਅ ਸੁੱਟੇ। ਉਸ ਦਾ ਪੰਜਵਾਂ ਅਤੇ ਛੇਵਾਂ ਥਰੋਅ ਫਾਊਲ ਰਿਹਾ। ਜਾਪਾਨ ਦੇ ਡੀਨ ਰੌਡ੍ਰਿਕ ਗੇਂਕੀ ਨੇ 82.68 ਮੀਟਰ ਦੇ ਥਰੋਅ ਨਾਲ ਕਾਂਸੇ ਦਾ ਤਗ਼ਮਾ ਜਿੱਤਿਆ।

Advertisement

ਪੁਰਸ਼ 4x400 ਮੀਟਰ ਰਿਲੇਅ ਦੌੜ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਮਗਰੋਂ ਯਾਦਗਾਰੀ ਤਸਵੀਰ ਖਿਚਵਾਉਂਦੀ ਹੋਈ ਭਾਰਤੀ ਟੀਮ। -ਫੋਟੋਆਂ: ਪੀਟੀਆਈ

ਇਸੇ ਦੌਰਾਨ ਅਨਸ ਮੁਹੰਮਦ ਯਾਹੀਆ, ਅਮੋਜ ਜੈਕਬ, ਮੁਹੰਮਦ ਅਜਮਲ ਵੀ ਅਤੇ ਰਾਜੇਸ਼ ਰਮੇਸ਼ ਦੀ ਚੌਕੜੀ ਨੇ 3:01.58 ਸੈਕਿੰਡ ਦੇ ਸਮੇਂ ਨਾਲ ਪੁਰਸ਼ਾਂ ਦੀ 4x400 ਮੀਟਰ ਰਿਲੇਅ ਦੌੜ ਵਿੱਚ ਸੋਨ ਤਗ਼ਮਾ ਜਿੱਤਿਆ। ਭਾਰਤ ਦੀ ਵਿਤਿਆ ਰਾਮਰਾਜ, ਐਸ਼ਵਰਿਆ ਮਿਸ਼ਰਾ, ਪ੍ਰਾਚੀ ਤੇ ਸ਼ੁਭਾ ਵੈਂਕਟੇਸ਼ਨ ਨੇ ਮਹਿਲਾ ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਭਾਰਤੀ ਚੌਕੜੀ ਨੇ 3:27.85 ਸੈਕਿੰਡ ਦਾ ਸਮਾਂ ਲਿਆ, ਜਦਕਿ ਬਹਿਰੀਨ ਨੇ ਸੋਨ ਤੇ ਸ੍ਰੀਲੰਕਾ ਨੇ ਕਾਂਸੇ ਦਾ ਤਗ਼ਮਾ ਜਿੱਤਿਆ। ਹਰਮਿਲਨ ਬੈਂਸ ਨੇ ਮਹਿਲਾਵਾਂ ਦੀ 800 ਮੀਟਰ ਅਤੇ ਅਵਨਿਾਸ਼ ਸਾਬਲੇ ਨੇ ਪੁਰਸ਼ਾਂ ਦੀ 5000 ਮੀਟਰ ਦੌੜ ਵਿੱਚ ਚਾਂਦੀ ਦੇ ਤਗ਼ਮੇ ਜਿੱਤੇ।

ਚਾਂਦੀ ਦਾ ਤਗ਼ਮਾ ਜੇਤੂ ਅਵਨਿਾਸ਼ ਸਾਬਲੇ।

ਹਰਮਿਲਨ ਨੇ 2:03.75 ਸੈਕਿੰਡ ਅਤੇ ਸਾਬਲੇ ਨੇ 13:21.09 ਮਿੰਟ ਦਾ ਸਮਾਂ ਲਿਆ। ਇਸ ਤੋਂ ਪਹਿਲਾਂ ਅੱਜ ਸਵੇਰੇ ਭਾਰਤ ਦੇ ਪੈਦਲ ਚਾਲ ਖਿਡਾਰੀਆਂ ਮੰਜੂ ਰਾਣੀ ਅਤੇ ਰਾਮ ਬਾਬੂ ਨੇ 35 ਕਿਲੋਮੀਟਰ ਮਿਕਸਡ ਟੀਮ ਮੁਕਾਬਲੇ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ। ਮਹਿਲਾ ਅਤੇ ਪੁਰਸ਼ ਮੁਕਾਬਲਿਆਂ ਵਿੱਚ ਕੌਮੀ ਰਿਕਾਰਡ ਧਾਰਕ ਮੰਜੂ ਅਤੇ ਰਾਮ ਬਾਬੂ ਨੇ ਕੁੱਲ ਪੰਜ ਘੰਟੇ, 51 ਮਿੰਟ, 14 ਸੈਕਿੰਡ ਦੇ ਸਮੇਂ ਨਾਲ ਤੀਜਾ ਸਥਾਨ ਹਾਸਲ ਕੀਤਾ। ਚੀਨ ਨੇ ਪੰਜ ਘੰਟੇ, 16 ਮਿੰਟ, 41 ਸੈਕਿੰਡ ਦੇ ਸਮੇਂ ਨਾਲ ਸੋਨ, ਜਦਕਿ ਜਾਪਾਨ ਨੇ ਪੰਜ ਘੰਟੇ, 22 ਮਿੰਟ, 11 ਸੈਕਿੰਡ ਦੇ ਸਮੇਂ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ। ਪੁਰਸ਼ਾਂ ਦੀ ਉੱਚੀ ਛਾਲ ਵਿੱਚ ਅਨਿਲ ਕੁਸ਼ਾਰੇ 2.26 ਮੀਟਰ ਨਾਲ ਚੌਥੇ ਸਥਾਨ ’ਤੇ ਰਿਹਾ। ਉਸ ਨੇ ਤਗ਼ਮਾ ਜਿੱਤਣ ਲਈ 2.29 ਮੀਟਰ ਉੱਚੀ ਛਾਲ ਲਗਾਉਣੀ ਸੀ। -ਪੀਟੀਆਈ

ਮੋਦੀ ਵੱਲੋਂ ਕਾਂਸੇ ਦਾ ਤਗ਼ਮਾ ਜੇਤੂ ਮੰਜੂ ਤੇ ਰਾਮ ਬਾਬੂ ਨੂੰ ਵਧਾਈ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਏਸ਼ਿਆਈ ਖੇਡਾਂ ਦੇ ਤੀਰਅੰਦਾਜ਼ੀ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਣ ਵਾਲੇ ਓਜਸ ਦੇਵਤਾਲੇ ਅਤੇ ਜਯੋਤੀ ਸੁਰੇਖਾ ਵੇਨੱਮ, ਨੇਜ਼ਾ ਸੁੱਟਣ ਦੇ ਮੁਕਾਬਲੇ ਵਿੱਚ ਸੋਨ ਤਗ਼ਮਾ ਜੇਤੂ ਨੀਰਜ ਚੋਪੜਾ ਅਤੇ ਚਾਂਦੀ ਜਿੱਤਣ ਵਾਲੇ ਕਿਸ਼ੋਰ ਜੇਨਾ ਸਣੇ ਹੋਰਨਾਂ ਖਿਡਾਰੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ‘ਐਕਸ’ ਉੱਤੇ ਪਾਈ ਪੋਸਟ ਵਿੱਚ ਕਿਹਾ ਕਿ ਦੇਸ਼ ਦੇ ਮਿਹਨਤੀ ਅਥਲੀਟਾਂ ਦੇ ਸਬਰ ਅਤੇ ਦ੍ਰਿੜ ਸੰਕਲਪ ਤੋਂ ਬਿਨਾ ਇਹ ਪ੍ਰਾਪਤੀਆਂ ਸੰਭਵ ਨਹੀਂ ਸਨ। ਉਨ੍ਹਾਂ 35 ਕਿਲੋਮੀਟਰ ਪੈਦਲ ਚਾਲ ਮਿਕਸਡ ਟੀਮ ਮੁਕਾਬਲੇ ਵਿੱਚ ਕਾਂਸੇ ਦਾ ਤਗ਼ਮਾ ਜਿੱਤ ਕੇ ਭਾਰਤ ਦਾ ਨਾਂ ਰੌਸ਼ਨ ਕਰਨ ਲਈ ਰਾਮ ਬਾਬੂ ਅਤੇ ਮੰਜੂ ਰਾਣੀ ਦੀ ਵੀ ਸ਼ਲਾਘਾ ਕੀਤੀ। -ਪੀਟੀਆਈ

Advertisement